ਚੰਡੀਗੜ੍ਹ:ਸੋਸ਼ਲ ਮੀਡੀਆ (Social media) ਉਤੇ ਇਕ ਵੀਡੀਓ ਖੂਬ ਵਾਇਰਲ (Video Viral) ਹੋ ਰਹੀ ਹੈ।ਜੋ ਕਿ ਇੰਸਟਾਗ੍ਰਾਮ ਉਤੇ ਡਿਜੀਟਲ creater ਅੰਕਿਤ ਜੰਗੀਦ ਨੇ ਆਪਣੇ ਪੇਜ ਉਤੇ ਸ਼ੇਅਰ ਕੀਤੀ ਹੈ।ਇਸ ਵੀਡੀਓ ਵਿਚ 89 ਸਾਲਾ ਦਾਦੀ ਆਪਣੇ ਪੋਤੇ ਨਾਲ ਨੱਚਦੀ ਹੋਈ ਵਿਖਾਈ ਦੇ ਰਹੀ ਹੈ।ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।
ਵੀਡੀਓ ਵਿਚ ਕਮੀਜ਼ ਅਤੇ ਪੈਂਟ ਪਹਿਨਿਆ ਲੜਕਾ ਆਪਣੀ ਦਾਦੀ ਦੇ ਨਾਲ ਗੀਤ ਉਤੇ ਨੱਚ ਰਿਹਾ ਹੈ।ਵੀਡੀਓ ਵਿਚ ਜੋ ਗੀਤ ਚੱਲ ਰਿਹਾ ਹੈ ਉਹ 1973 ਵਿਚ ਆਈ ਫਿਲਮ ਝੀਲ ਕੇ ਉਸ ਪਾਰ ਦੇ ਗਾਣੇ 'ਦੋ ਘੁੱਟ ਮੁਝੇ ਭੀ ਪਿਲਾ ਦੇ' ਹੈ।ਇਸ ਉਤੇ ਦਾਦੀ ਤੇ ਪੋਤਾ ਖੂਬ ਡਾਂਸ ਕਰ ਰਹੇ ਹਨ।