ਹੈਦਰਾਬਾਦ: ਸੈਲਾਨੀਆਂ ਦੀ ਲੰਮੀ ਉਡੀਕ ਤੋਂ ਬਾਅਦ, ਦੁਨੀਆ ਦੀ ਸਭ ਤੋਂ ਵੱਡੀ ਫਿਲਮ ਸਿੱਟੀ, ਰਾਮੋਜੀ ਫਿਲਮ ਸਿੱਟੀ, ਨੂੰ ਸ਼ੁੱਕਰਵਾਰ ਯਾਨੀ 8 ਅਕਤੂਬਰ ਤੋਂ ਖੋਲ੍ਹ ਦਿੱਤਾ ਗਿਆ ਹੈ। ਸੈਲਾਨੀਆਂ ਦੇ ਪਹਿਲੇ ਬੈਚ ਦਾ ਫਿਲਮ ਸਿੱਟੀ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਦੌਰਾਨ ਕੋਵਿਡ ਪ੍ਰੋਟੋਕੋਲ ਦਾ ਖ਼ਾਸ ਧਿਆਨ ਰੱਖਿਆ ਗਿਆ।
ਕਈ ਮਹੀਨਿਆਂ ਦੇ ਸਖ਼ਤ ਲੌਕਡਾਊਨ ਤੇ ਯਾਤਰਾ ਪਾਬੰਦੀਆਂ ਤੋਂ ਬਾਅਦ, ਸੈਲਾਨੀ ਹੁਣ ਰਾਮੋਜੀ ਫਿਲਮ ਸਿੱਟੀ ਵਿੱਚ ਸ਼ਾਨਦਾਰ ਫਿਲਮਾਂ ਦੇ ਸੈੱਟ, ਮਨਮੋਹਕ ਵਿਜ਼ੁਅਲਸ ਅਤੇ ਹੋਰਨਾਂ ਮਨੋਰੰਜਨ ਦਾ ਅਨੁਭਵ ਕਰਨ ਆਏ ਹਨ। ਪਹਿਲੇ ਦਿਨ ਹੀ ਹਜ਼ਾਰਾਂ ਸੈਲਾਨੀ ਫਿਲਮ ਸਿੱਟੀ ਪਹੁੰਚੇ। ਫਿਲਮ ਸਿੱਟੀ ਦੇਖਣ ਲਈ ਉਨ੍ਹਾਂ ਵਿੱਚ ਭਾਰੀ ਉਤਸ਼ਾਹ ਸੀ। ਸਾਰੇ ਸੈਲਾਨੀ ਫਿਲਮ ਸਿੱਟੀ ਦੇ ਪ੍ਰਬੰਧਾਂ ਤੋਂ ਖੁਸ਼ ਸਨ।
ਇਸ ਦੌਰਾਨ ਫਿਲਮ ਸਿੱਟੀ ਮੈਨੇਜਮੈਂਟ ਵੱਲੋਂ ਸਾਫ -ਸਫਾਈ ਅਤੇ ਸੁਰੱਖਿਆ ਦੀ ਸਹਾਇਤਾ ਕਰਨ ਦੇ ਸਾਰੇ ਉਪਾਅ ਯਕੀਨੀ ਬਣਾਏ ਗਏ ਹਨ। ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਦੌਰਾਨ ਬੱਸਾਂ ਤੋਂ ਲੈ ਕੇ ਹਰ ਥਾਂ ਨੂੰ ਕਈ ਵਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਸ ਦੇ ਲਈ ਖ਼ਾਸ ਤੌਰ 'ਤੇ ਟ੍ਰੇਂਡ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਸੈਲਾਨੀਆਂ ਦੀ ਮਦਦ ਲਈ ਵੀ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ।
ਫਿਲਮ ਸਿੱਟੀ ਦੇ ਅੰਦਰ ਜਿਨ੍ਹੇ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਉਥੇ ਵੀ ਸੁਰੱਖਿਆ ਦਾ ਵਿਸ਼ੇਸ਼ ਖਿਆਲ ਰੱਖਿਆ ਜਾ ਰਿਹਾ ਹੈ ਤੇ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ।ਲਾਈਵ ਡਾਂਸ, ਵਾਈਲਡ ਵੇਸਟ ਸਟੰਟ ਸ਼ੋਅ, ਬਲੈਕਲਾਈਟ ਸ਼ੋਅ, ਐਨੀਮੇਸ਼ਨ ਸੈਲਾਨੀਆਂ ਦੇ ਲਈ ਖ਼ਾਸ ਕੇਂਦਰ ਹਨ।
ਸਿਨੇਮੈਟਿਕ ਆਕਰਸ਼ਣ ਦਾ ਅਨੋਖਾ ਸਥਾਨ
ਰਾਮੋਜੀ ਫ਼ਿਲਮ ਸਿਟੀ ਸਥਾਈ ਸਿਨੇਮੈਟਿਕ ਸੁਹਜ ਦੇ ਨਾਲ ਬਹੁਤ ਸਾਰੀਆਂ ਫ਼ਿਲਮਾਂ ਲਈ ਆਦਰਸ਼ ਪਿੱਠਭੂਮੀ ਰਹੀ ਹੈ। ਫ਼ਿਲਮ ਨਿਰਮਾਣ ਦੀਆਂ ਸਾਰੀਆਂ ਪੇਸ਼ੇਵਰ ਸੇਵਾਵਾਂ ਇੱਥੇ ਉਪਲਬਧ ਹਨ, ਜਿਸਦੇ ਕਾਰਨ ਕਿਸੇ ਨੂੰ ਇੱਥੇ ਬਿਨਾਂ ਕਿਸੇ ਮੁਸ਼ਕਲ ਦੇ ਫ਼ਿਲਮ ਨਿਰਮਾਣ ਦਾ ਉੱਤਮ ਤਜਰਬਾ ਪ੍ਰਾਪਤ ਹੁੰਦਾ ਹੈ। ਦੁਨੀਆਂ ਦੇ ਸਭ ਤੋਂ ਵੱਡੀ ਫ਼ਿਲਮ ਸਿਟੀ ਦੀਆਂ ਸਹੂਲਤਾਂ ਦੇ ਕਰਕੇ ਹੀ ਇੱਥੇ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਇੱਕੋ ਸਮੇਂ ਕੀਤੀ ਜਾ ਸਕਦੀ ਹੈ। ਰਾਮੋਜੀ ਫ਼ਿਲਮ ਸਿਟੀ ਦੇ ਫ਼ਿਲਮ ਸੈੱਟ ਲੋਕਾਂ ਦੀ ਖਿੱਚ ਦਾ ਕੇਂਦਰ ਹਨ, ਜਿਨ੍ਹਾਂ ਨੂੰ ਦੇਖਣ ਹਰ ਸਾਲ ਲਗਭਗ 15 ਲੱਖ ਸੈਲਾਨੀ ਆਉਂਦੇ ਹਨ। ਰਾਮੋਜੀ ਫ਼ਿਲਮ ਸਿਟੀ ਆਪਣੇ ਵਿਸ਼ਾਲ ਮਨੋਰੰਜਨ ਖੇਤਰ ਅਤੇ ਥੀਮ-ਅਧਾਰਤ ਇੰਟਰੈਕਟਿਵ ਮਨੋਰੰਜਨ ਲਈ ਮਸ਼ਹੂਰ ਹੈ। ਇਸ ਦੇ ਕੁਝ ਮਹੱਤਵਪੂਰਨ ਆਕਰਸ਼ਣ ਹੇਠ ਲਿਖੇ ਅਨੁਸਾਰ ਹਨ।
ਸ਼ਾਹੀ ਕਿਲ੍ਹਿਆਂ ਦੀ ਤਰਜ਼ 'ਤੇ ਬਣਿਆ ਯੂਰੇਕਾ
ਯੂਰੇਕਾ ਇੱਕ ਇਮਾਰਤ ਹੈ ਜੋ ਮੱਧਯੁਗੀ ਸ਼ਾਹੀ ਕਿਲ੍ਹਿਆਂ ਦੇ ਅਨੁਸਾਰੀ ਬਣੀ ਹੋਈ ਹੈ। ਇਸਦੀ ਵਿਸ਼ਾਲ ਇਮਾਰਤ ਮਹਿਮਾਨਾਂ ਦਾ ਡਾਂਸ ਅਤੇ ਗੀਤ ਸਮਾਰੋਹ, ਬੱਚਿਆਂ ਦੇ ਖੇਡ ਮੇਲਿਆਂ ਅਤੇ ਥੀਮ ਰੈਸਟੋਰੈਂਟਾਂ ਨਾਲ ਸਵਾਗਤ ਕਰਦੀ ਹੈ। ਯੂਰੇਕਾ 'ਚ ਯਾਦਗਾਰੀ ਥੀਮ ਲੋਕਾਂ ਦਾ ਨਿੱਘਾ ਸਵਾਗਤ ਕਰਦੇ ਹਨ।
ਫੰਡੁਸਤਾਨ ਅਤੇ ਬੋਰਸੁਰਾ
ਫੰਡੁਸਤਾਨ ਖਾਸ ਤੌਰ ਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ। ਜਿੱਥੇ ਪਹੁੰਚ ਕੇ ਉਹ ਦਿਲਚਸਪ ਸਵਾਰੀਆਂ ਅਤੇ ਕਈ ਤਰ੍ਹਾਂ ਦੀਆਂ ਖੇਡਾਂ ਦਾ ਅਨੰਦ ਲੈ ਸਕਦੇ ਹਨ। ਇਸ ਤੋਂ ਇਲਾਵਾ ਬੋਰਸੁਰਾ ਬੱਚਿਆਂ ਦੇ ਲਈ ਇੱਕ ਜਾਦੂਗਰ ਦੀ ਵਰਕਸ਼ਾਪ ਵੀ ਹੈ, ਜੋ ਬੱਚਿਆਂ ਨੂੰ ਆਕਰਸ਼ਤ ਕਰੇਗੀ। ਇੱਥੇ ਮੌਜੂਦ ਹਨੇਰੇ ਵਿਚਲੇ ਡਰਾਉਣੇ ਤਜ਼ਰਬੇ ਬੱਚਿਆਂ ਨੂੰ ਹੈਰਾਨ ਕਰਨ ਵਾਲੇ ਹਨ।
ਰਾਮੋਜੀ ਮੂਵੀ ਮੈਜਿਕ
ਰਾਮੋਜੀ ਮੂਵੀ ਮੈਜਿਕ ਦੀ ਕਲਪਨਾ ਫ਼ਿਲਮ ਅਤੇ ਕਲਪਨਾ ਦੀ ਵਿਲੱਖਣਤਾ ਲਿਆਉਣ ਲਈ ਕੀਤੀ ਗਈ ਹੈ। ਇਹ ਐਕਸ਼ਨ ਸੈਲਾਨੀਆਂ ਨੂੰ ਫ਼ਿਲਮ ਨਿਰਮਾਣ ਦੀਆਂ ਜਟਿਲਤਾਵਾਂ ਅਤੇ ਵਿਸ਼ੇਸ਼ ਪ੍ਰਭਾਵਾਂ, ਸੰਪਾਦਨ ਅਤੇ ਡੱਬਿੰਗ ਦੀ ਮਨਮੋਹਕ ਦੁਨੀਆਂ ਨਾਲ ਜਾਣੂ ਕਰਵਾਉਂਦਾ ਹੈ। ਫ਼ਿਲਮ ਜਗਤ ਕਲਪਨਾ ਦੀ ਦੁਨੀਆਂ ਵਿੱਚ ਇੱਕ ਦਿਲਚਸਪ ਹਨੇਰੇ ਦੀ ਸਵਾਰੀ ਬਹੁਤ ਮਜ਼ੇਦਾਰ ਹੈ। ਰਾਮੋਜੀ ਪੁਲਾੜ ਯਾਤਰਾ, ਪੁਲਾੜ ਵਿੱਚ ਇੱਕ ਵਰਚੁਅਲ ਯਾਤਰਾ ਦੀ ਭਾਵਨਾ ਪ੍ਰਦਾਨ ਕਰਦੀ ਹੈ।