ਪੰਜਾਬ

punjab

ETV Bharat / bharat

ਮੀਟਿੰਗਾਂ ਕਰ ਕੇ ਸਰਕਾਰ ਸਾਨੂੰ ਅਕਾਉਣਾ ਤੇ ਥਕਾਉਣਾ ਚਾਹੁੰਦੀ ਹੈ: ਉਗਰਾਹਾਂ - joginder singh ugrahan etv bharat

ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਨਾਲ ਹੋਈ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਕਿ ਸਰਕਾਰ ਸਾਨੂੰ ਅਕਾਉਣਾ ਤੇ ਥਕਾਉਣਾ ਚਾਹੁੰਦੀ ਹੈ, ਜੋ ਨਾ-ਮੁਮਕਿੰਨ ਹੈ।

ਮੀਟਿੰਗਾਂ ਕਰ ਕੇ ਸਰਕਾਰ ਸਾਨੂੰ ਅਕਾਉਣਾ ਤੇ ਥਕਾਉਣਾ ਚਾਹੁੰਦੀ ਹੈ: ਉਗਰਾਹਾਂ
ਮੀਟਿੰਗਾਂ ਕਰ ਕੇ ਸਰਕਾਰ ਸਾਨੂੰ ਅਕਾਉਣਾ ਤੇ ਥਕਾਉਣਾ ਚਾਹੁੰਦੀ ਹੈ: ਉਗਰਾਹਾਂ

By

Published : Dec 5, 2020, 10:56 PM IST

ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ 5ਵੀਂ ਬੈਠਕ ਹੋਈ, ਪਰ ਉਸ ਦਾ ਵੀ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਸਰਕਾਰ ਨੇ ਹੁਣ ਅਗਲੀ ਬੈਠਕ ਦੀ ਮੰਗ ਕੀਤੀ ਹੈ, ਜੋ ਕਿ 9 ਦਸੰਬਰ ਨੂੰ ਹੋਵੇਗੀ।

ਸਰਕਾਰ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਸਾਹਨੂੰ ਅਕਾ ਰਹੀ ਹੈ, ਥਕਾ ਰਹੀ ਅਤੇ ਗੁੰਮਰਾਹ ਕਰਨਾ ਚਾਹੁੰਦੀ ਹੈ।

ਵੇਖੋ ਵੀਡੀਓ।

ਉਗਰਾਹਾਂ ਨੇ ਕਿਹਾ ਕਿ ਸਰਕਾਰ ਇਹ ਸਮਝਦੀ ਹੈ ਕਿ ਵਾਰ-ਵਾਰ ਬੈਠਕਾਂ ਬੁਲਾਈਆਂ ਜਾਣਗੀਆਂ ਬੇਨਤੀਜਾ ਰਹਿਣਗੀਆਂ ਜਿਸ ਤੋਂ ਬਾਅਦ ਕਿਸਾਨ ਨਿਰਾਸ਼ ਹੋਣਗੇ, ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਾ ਅੱਕਣ, ਨਾ ਥੱਕਣ ਵਾਲੇ ਹਾਂ, ਸਗੋਂ ਸਾਡਾ ਇਕੱਠ ਵੱਧਦਾ ਜਾਵੇਗਾ ਅਤੇ ਹੋਰ ਲੋਕ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਰਹਿਣਗੇ।

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਬੈਠਕ ਵਿੱਚ ਕਿਸਾਨਾਂ ਨੇ ਹਾਂ ਜਾਂ ਨਾ ਦੀਆਂ ਤਖ਼ਤੀਆਂ ਸਰਕਾਰ ਨੂੰ ਦਿਖਾਈਆਂ ਅਤੇ ਇਹ ਇੱਕ ਸੰਕੇਤਕ ਪ੍ਰਦਰਸ਼ਨ ਸੀ ਜਿਸ ਰਾਹੀਂ ਕਿਸਾਨਾਂ ਨੇ ਸਰਕਾਰ ਨੂੰ ਛੇਤੀ ਤੋਂ ਛੇਤੀ ਇਸ ਦਾ ਸਿੱਧਾ ਜਵਾਬ ਦੇਣ ਲਈ ਆਖਿਆ। ਜੋਗਿੰਦਰ ਸਿੰਘ ਉਗਰਾਹਾਂ ਨੇ ਜਾਣਕਾਰੀ ਦਿੱਤੀ ਕਿ 8 ਦਸੰਬਰ ਨੂੰ ਜੋ ਭਾਰਤ ਬੰਦ ਦਾ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ ਉਹ ਵੀ ਉਸੇ ਤਰ੍ਹਾਂ ਰਹੇਗਾ।

ABOUT THE AUTHOR

...view details