ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸੜਕਾਂ 'ਤੇ ਮਿੱਟੀ ਪਾ ਕੇ ਲਗਾਈਆਂ ਗਈਆਂ ਰੋਕਾਂ - ਖੇਤੀ ਕਾਨੂੰਨ
ਰਾਤ ਦੇ ਹਨ੍ਹੇਰੇ 'ਚ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਰਣਨੀਤੀ ਘੜੀ ਗਈ। ਸੂਬੇ ਦੀ ਪੁਲਿਸ ਵੱਲੋਂ ਸੜਕਾਂ 'ਤੇ ਮਿੱਟੀ ਪਾ ਕੇ ਰੋਕਾਂ ਲਗਾਈਆਂ ਗਈਆਂ ਹਨ।
![ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸੜਕਾਂ 'ਤੇ ਮਿੱਟੀ ਪਾ ਕੇ ਲਗਾਈਆਂ ਗਈਆਂ ਰੋਕਾਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸੜਕਾਂ 'ਤੇ ਮਿੱਟੀ ਪਾ ਕੇ ਲਗਾਈਆਂ ਗਈਆਂ ਰੋਕਾਂ](https://etvbharatimages.akamaized.net/etvbharat/prod-images/768-512-9667299-thumbnail-3x2-pp.jpg)
ਅਜਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਸੰਘਰਸ਼ ਪੂਰੀ ਤਰ੍ਹਾਂ ਭੱਖ ਗਿਆ ਹੈ। ਵੱਡੀ ਤਦਾਦ ਵਿੱਚ ਕਿਸਾਨ ਦਿੱਲੀ ਘੇਰਨ ਲਈ ਅੱਗੇ ਵੱਧ ਰਹੇ ਹਨ। ਜਿਨ੍ਹਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਹਰ ਹਿਲ੍ਹਾਂ ਅਪਣਾ ਰਹੀ ਹੈ। ਹਰਿਆਣਾ ਸਰਕਾਰ ਵੱਲੋਂ ਸਰਹਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਦਿੱਲੀ ਚੱਲੋ ਅੰਦੋਲਨ ਤਹਿਤ ਸੰਘਰਸ਼ ਕਰਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਰਾਤ ਸਮੇਂ ਸੜਕਾਂ 'ਤੇ ਮਿੱਟੀ ਪਾ ਕੇ ਰੋਕਾਂ ਲਗਾਈਆਂ ਗਈਆਂ ਹਨ ਤਾਂ ਕੀ ਉਹ ਅੱਗੇ ਨਾ ਵੱਧ ਸਕਣ। ਉੱਥੇ ਹੀ ਦਿੱਲੀ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਗਈ ਹੈ। ਕਿਸਾਨਾਂ ਨੂੰ ਰੋਕਣ ਲਈ ਵੱਡੀ ਤਦਾਦ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ।