ਨਵੀਂ ਦਿੱਲੀ:ਕੇਂਦਰੀ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਪਲ ਹੈਕਿੰਗ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਐਪਲ ਨੇ 150 ਦੇਸ਼ਾਂ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸੰਸਦ ਮੈਂਬਰਾਂ ਵੱਲੋਂ ਇਹ ਮੁੱਦਾ ਉਠਾਇਆ ਗਿਆ ਹੈ ਕਿ ਉਨ੍ਹਾਂ ਨੂੰ ਐਪਲ ਤੋਂ ਅਲਰਟ ਮਿਲਿਆ ਹੈ। ਇਸ ਬਾਰੇ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਰਕਾਰ ਇਸ ਮੁੱਦੇ 'ਤੇ ਬਹੁਤ ਗੰਭੀਰ ਹੈ, ਅਸੀਂ ਇਸ ਮੁੱਦੇ ਦੀ ਤਹਿ ਤੱਕ ਜਾਵਾਂਗੇ। ਉਨ੍ਹਾਂ ਕਿਹਾ ਕਿ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਾਡੇ ਦੇਸ਼ ਵਿੱਚ ਕੁਝ ਅਜਿਹੇ ਆਲੋਚਕ ਹਨ ਜਿਨ੍ਹਾਂ ਨੂੰ ਆਲੋਚਨਾ ਕਰਨ ਦੀ ਆਦਤ ਪੈ ਗਈ ਹੈ। ਇਹ ਲੋਕ ਦੇਸ਼ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਐਪਲ ਕੋਲ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਇਹ ਜਾਣਕਾਰੀ ਅਨੁਮਾਨ ਦੇ ਆਧਾਰ 'ਤੇ ਭੇਜੀ ਹੈ।
ਤੁਹਾਨੂੰ ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ, ਸ਼ਸ਼ੀ ਥਰੂਰ, ਸ਼ਿਵ ਸੈਨਾ (ਯੂਟੀਬੀ) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਸਮੇਤ ਕਈ ਨੇਤਾਵਾਂ ਨੇ ਮੰਗਲਵਾ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਐਪਲ ਤੋਂ ਚੇਤਾਵਨੀ ਮਿਲੀ ਹੈ। ਧਿਆਨਯੋਗ ਹੈ ਕਿ ਐਪਲ ਨੂੰ ਭੇਜੇ ਗਏ ਸੰਦੇਸ਼ 'ਚ ਕਿਹਾ ਗਿਆ ਹੈ ਕਿ ਸਰਕਾਰੀ ਸਪਾਂਸਰਡ ਹਮਲਾਵਰ ਦੂਰੋਂ ਹੀ ਉਨ੍ਹਾਂ ਦੇ ਆਈਫੋਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਹਮਲਾਵਰ ਸ਼ਾਇਦ ਤੁਹਾਨੂੰ ਨਿੱਜੀ ਤੌਰ 'ਤੇ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਤੁਸੀਂ ਕੌਣ ਹੋ ਜਾਂ ਤੁਸੀਂ ਕੀ ਕਰਦੇ ਹੋ।
- FIR On Gangster Lakhbir Landa: ਗੈਂਗਸਟਰ ਲਖਬੀਰ ਲੰਡਾ 'ਤੇ ਮਾਮਲਾ ਦਰਜ ! ਟਰੈਵਲ ਏਜੰਟ ਨੂੰ ਧਮਕਾਉਣ ਅਤੇ ਫਿਰੌਤੀ ਮੰਗਣ ਦੇ ਇਲਜ਼ਾਮ
- Ratan Tata on reward of Rs 10 crore : ਰਾਸ਼ਿਦ ਖਾਨ ਲਈ 10 ਕਰੋੜ ਦੇ ਇਨਾਮ ਦੇ ਐਲਾਨ 'ਤੇ ਟਾਟਾ ਨੇ ਦਿੱਤਾ ਬਿਆਨ
- Encounter in Ferozepur: ਫਿਰੋਜ਼ਪੁਰ 'ਚ ਸੀਆਈਏ ਸਟਾਫ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਗੈਂਗਸਟਰ ਦੀ ਲੱਤ 'ਚ ਵੱਜੀ ਗੋਲੀ, ਕੀਤਾ ਗ੍ਰਿਫ਼ਤਾਰ