ਪੰਜਾਬ

punjab

ETV Bharat / bharat

ਰਾਜਪਕਸ਼ੇ ਦਾ ਅਸਤੀਫਾ ਮਨਜ਼ੂਰ, ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਲੈਣਗੇ ਰਾਸ਼ਟਰਪਤੀ ਅਹੁਦੇ ਦੀ ਸਹੁੰ - ਰਾਨਿਲ ਵਿਕਰਮਾਸਿੰਘੇ

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਣਗੇ।

ਰਾਜਪਕਸ਼ੇ
ਰਾਜਪਕਸ਼ੇ

By

Published : Jul 15, 2022, 11:28 AM IST

ਕੋਲੰਬੋ:ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਘੋਸ਼ਣਾ ਕੀਤੀ। ਦੀਵਾਲੀਆ ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਲਈ ਆਪਣੇ ਅਤੇ ਆਪਣੇ ਪਰਿਵਾਰ ਦੇ ਖਿਲਾਫ ਵੱਧ ਰਹੇ ਜਨਤਕ ਰੋਸ ਦੇ ਵਿਚਕਾਰ ਰਾਜਪਕਸ਼ੇ ਨੇ ਦੇਸ਼ ਛੱਡਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ।

ਰਾਜਪਕਸ਼ੇ 73 ਨੇ ਵੀਰਵਾਰ ਨੂੰ "ਨਿੱਜੀ ਦੌਰੇ" 'ਤੇ ਸਿੰਗਾਪੁਰ ਜਾਣ ਦੀ ਆਗਿਆ ਮਿਲਣ ਤੋਂ ਤੁਰੰਤ ਬਾਅਦ ਈਮੇਲ ਰਾਹੀਂ ਸਪੀਕਰ ਨੂੰ ਆਪਣਾ ਅਸਤੀਫਾ ਪੱਤਰ ਭੇਜਿਆ। ਸਪੀਕਰ ਅਭੈਵਰਧਨੇ ਨੇ ਸ਼ੁੱਕਰਵਾਰ ਸਵੇਰੇ ਰਾਜਪਕਸ਼ੇ ਦੇ ਅਸਤੀਫੇ ਦਾ ਅਧਿਕਾਰਤ ਐਲਾਨ ਕੀਤਾ। ਇੱਕ ਸੰਖੇਪ ਬਿਆਨ ਵਿੱਚ ਸਪੀਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਣਗੇ।

ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਾਰੇ ਸੰਸਦ ਮੈਂਬਰਾਂ ਲਈ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਸ਼ਾਂਤੀਪੂਰਨ ਮਾਹੌਲ ਬਣਾਉਣ। ਇਸ ਪ੍ਰਕਿਰਿਆ ਨੂੰ ਸੱਤ ਦਿਨਾਂ ਦੇ ਅੰਦਰ ਪੂਰਾ ਕਰਨਾ ਹੋਵੇਗਾ। ਸ਼੍ਰੀਲੰਕਾ ਦੀ ਸੰਸਦ ਦੀ ਬੈਠਕ ਸ਼ਨੀਵਾਰ ਨੂੰ ਹੋਵੇਗੀ। ਸਪੀਕਰ ਦੇ ਮੀਡੀਆ ਸਕੱਤਰ ਇੰਦੁਨਿਲ ਅਭੈਵਰਧਨੇ ਨੇ ਕਿਹਾ ਕਿ ਸਪੀਕਰ ਨੂੰ ਵੀਰਵਾਰ ਰਾਤ ਨੂੰ ਸਿੰਗਾਪੁਰ ਸਥਿਤ ਸ਼੍ਰੀਲੰਕਾ ਹਾਈ ਕਮਿਸ਼ਨ ਰਾਹੀਂ ਰਾਜਪਕਸ਼ੇ ਦਾ ਅਸਤੀਫਾ ਪੱਤਰ ਮਿਲਿਆ ਸੀ, ਪਰ ਉਹ ਪੁਸ਼ਟੀਕਰਨ ਪ੍ਰਕਿਰਿਆ ਅਤੇ ਕਾਨੂੰਨੀ ਰਸਮੀ ਕਾਰਵਾਈਆਂ ਤੋਂ ਬਾਅਦ ਅਧਿਕਾਰਤ ਘੋਸ਼ਣਾ ਕਰਨਾ ਚਾਹੁੰਦੇ ਸਨ।

ਇਹ ਵੀ ਪੜ੍ਹੋ :Race For British PM: ਰਿਸ਼ੀ ਸੁਨਕ ਦੂਜੇ ਗੇੜ ਵਿੱਚ ਅੱਗੇ, ਬ੍ਰੇਵਰਮੈਨ ਦੌੜ ਤੋਂ ਬਾਹਰ

ABOUT THE AUTHOR

...view details