ਹੈਦਰਾਬਾਦ : ਗੂਗਲ ਅੱਜ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਕਦਾਮਬੀਨੀ ਗਾਂਗੁਲੀ ਦਾ 160 ਵਾਂ ਜਨਮਦਿਨ ਮਨਾ ਰਿਹਾ ਹੈ।ਕਦਾਮਬੀਨੀ ਗਾਂਗੁਲੀ ਭਾਰਤ 'ਚ ਇੱਕ ਡਾਕਟਰ ਵਜੋਂ ਸਿਖਲਾਈ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਸਨ।ਬੈਂਗਲੁਰੂ ਦੇ ਮਹਿਮਾਨ ਕਲਾਕਾਰ ਓਦਰੇਜਾ ਵੱਲੋਂ ਅੱਜ ਦਾ ਗੂਗਲ ਡੂਡਲ ਤਿਆਰ ਕੀਤਾ ਗਿਆ ਹੈ। ਇਸ ਗੂਗਲ ਡੂਡਲ ਵਿੱਚ ਮੈਡੀਕਲ ਕਾਲੇਜ ਹਸਪਾਲ ਨੂੰ ਦਰਸਾਇਆ ਗਿਆ ਹੈ ਤੇ ਇਸ ਕਦਾਮਬੀਨੀ ਗਾਂਗੁਲੀ ਦਾ ਇੱਕ ਸਕੈਚ ਵੀ ਵਿਖਾਈ ਦੇ ਰਿਹਾ ਹੈ।
ਕਦਾਮਬੀਨੀ ਬੋਸ ਦਾ ਜਨਮ 18 ਜੁਲਾਈ 1861 ਨੂੰ ਹੋਇਆ ਸੀ। ਹਲਾਂਕਿ ਉਹ ਬੰਗਾਲੀ ਭਾਈਚਾਰੇ ਦੇ ਇੱਕ ਉੱਚੇ ਖਾਨਦਾਨ 'ਚ ਪੈਦਾ ਹੋਈ ਸੀ, ਪਰ ਉਸ ਸਮੇਂ ਕੁੜੀਆਂ ਨੂੰ ਪੜਨ ਦੀ ਆਗਿਆ ਨਹੀਂ ਸੀ। ਇਸ ਦੇ ਬਾਵਜੂਦ ਕਦਾਮਬੀਨੀ ਦੇ ਪਿਤਾ ਨੇ ਉਸ ਦਾ ਦਾਖਲਾ ਬੰਗਾ ਮਹਿਲਾ ਸਕੂਲ ਵਿੱਚ ਕਰਵਾਇਆ ਸੀ। ਉਨ੍ਹਾਂ ਨੇ ਬੇਥਯੂਨ ਸਕੂਲ ਵਿੱਚ ਪੜ੍ਹਾਈ ਕੀਤੀ ਤੇ 1878 ਵਿੱਚ ਕੋਲਕਾਤਾ ਦੇ ਹਾਈਸਕੂਲ ਦੀ ਪ੍ਰੀਖਿਆ ਪਾਸ ਕਰਨ ਵਾਲੀ ਉਹ ਪਹਿਲੀ ਮਹਿਲਾ ਬਣੀ। ਉਨ੍ਹਾਂ ਦੀ ਸਹੇਲੀ ਚੰਦਰਮੁਖੀ ਬਾਸੂ ਭਾਰਤੀ ਇਤਿਹਾਸ 'ਚ ਗ੍ਰੈਜੂਏਟ ਹੋਣ ਵਾਲੀ ਪਹਿਲੀ ਮਹਿਲਾ ਬਣੀ।