ਬੈਂਗਲੁਰੂ: ਗੂਗਲ 'ਤੇ ਭਾਰਤ ਵਿੱਚ ਸਭ ਤੋਂ ਮਾੜੀ ਭਾਸ਼ਾ ਦੇ ਸਵਾਲ ਦਾ ਜਵਾਬ ਕੰਨੜ ਆਉਣ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਮਾਮਲੇ 'ਚ ਗੂਗਲ ਦੀ ਨਿੰਦਿਆ ਕੀਤੀ। ਬਾਅਦ ਵਿੱਚ ,ਕੰਨੜ ਨੂੰ ਇਸ ਦੇ ਸਰਚ ਇੰਜਨ ਦੇ ਜਵਾਬ ਤੋਂ ਹਟਾ ਦਿੱਤਾ ਗਿਆ। ਜਦੋਂ 'ਭਾਰਤ ਵਿੱਚ ਸਭ ਤੋਂ ਮਾੜੀ ਭਾਸ਼ਾ ਪੁੱਛੀ ਗਈ. ਕੰਪਨੀ ਨੇ ਇਸ ਮਾਮਲੇ 'ਚ ਲੋਕਾਂ ਪ੍ਰਤੀ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਖੋਜ ਦੇ ਨਤੀਜਿਆਂ ਵਿੱਚ ਇਸ ਦੀ ਕੋਈ ਰਾਏ ਨਹੀਂ ਹੈ।
ਕਰਨਾਟਕ ਦੇ ਕੰਨੜ, ਸਭਿਆਚਾਰ ਅਤੇ ਜੰਗਲਾਤ ਮੰਤਰੀ ਅਰਵਿੰਦ ਲਿਮਬਾਵਾਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਵਾਲ ਦੇ ਜਵਾਬ ਲਈ ਗੂਗਲ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ।
ਬਾਅਦ ਵਿੱਚ ਮੰਤਰੀ ਨੇ ਟਵੀਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਗੂਗਲ ਨੂੰ ਕੰਨੜ ਦੇ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੰਨੜ ਭਾਸ਼ਾ ਦਾ ਆਪਣਾ ਇਤਿਹਾਸ ਹੈ ਤੇ ਲਗਭਗ 2500 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਮੰਤਰੀ ਨੇ ਕਿਹਾ ਕਿ ਇਹ ਭਾਸ਼ਾ ਸਦੀਆਂ ਤੋਂ ਕੰਨੜਦੀਗਾ ਲੋਕਾਂ ਦੇ ਲਈ ਮਾਣ ਵਾਲੀ ਗੱਲ ਰਹੀ ਹੈ।
ਲਿਮਬਾਵਾਲੀ ਨੇ ਟਵੀਟ ਕੀਤਾ, "ਕੰਨੜ ਨੂੰ ਮਾੜ ਤਰੀਕੇ ਨਾਲ ਪੇਸ਼ ਕਰਨਾ ਮਹਿਜ਼ ਗੂਗਲ ਵੱਲੋਂ ਕੰਨੜ ਲੋਕਾਂ ਦੇ ਮਾਣ ਨੂੰ ਠੋਸ ਪਹੁੰਚਾਉਣ ਦੀ ਕੋਸ਼ਿਸ਼ ਹੈ।" ਮੈਂ ਗੂਗਲ ਨੂੰ ਤੁਰੰਤ ਕੰਨੜ ਅਤੇ ਕੰਨਦੀਗਾ ਤੋਂ ਮੁਆਫੀ ਮੰਗਣ ਲਈ ਕਹਿੰਦਾ ਹਾਂ।ਸਾਡੀ ਖੂਬਸੂਰਤ ਭਾਸ਼ਾ ਦੇ ਅਕਸ ਨੂੰ ਖਰਾਬ ਕਰਨ ਲਈ ਗੂਗਲ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।