ਨਵੀਂ ਦਿੱਲੀ: ਭਾਰਤ ਵਿੱਚ ਬੇਰੋਜ਼ਗਾਰੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਜਿਸ ਦੇ ਤਹਿਤ ਨੌਜਵਾਨ ਵਰਗ ਆਪਣੇ ਭਵਿੱਖ ਲਈ ਚਿੰਤਾਗ੍ਰਸਤ ਹੈ। ਉਚੇਰੀ ਸਿੱਖਿਆ ਹਾਸਿਲ ਕਰਨ ਤੇ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜਿਸ ਕਰਕੇ ਨੌਜਵਾਨ ਪੀੜ੍ਹੀ ਨੇ ਵਦੇਸ਼ਾਂ ਵੱਲ ਨੂੰ ਵਹੀਰਾਂ ਘੱਤੀਆਂ ਹੋਈਆਂ ਹਨ।
ਇਸੇ ਦੌਰਾਨ Amazon ਦੇਸ਼ ਦੇ ਕਈ ਸ਼ਹਿਰਾਂ ਵਿੱਚ ਲੱਖਾਂ ਨੌਕਰੀਆਂ ਦੇਣ ਜਾ ਰਹੀ ਹੈ। ਜੇਕਰ ਤੁਸ਼ੀਂ ਵੀ ਇਸ ਵਿੱਚ ਮੋਟੀ ਰਕਮ ਦੀ ਕਮਾਈ ਕਰਨਾ ਚਾਹੰਦੇ ਹੋ ਤਾਂ ਹੁਣ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਤਾਂ ਇਹ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ।
ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ (E-Commerce) ਕੰਪਨੀ ਐਮਾਜ਼ਾਨ (Amazon) ਤੁਹਾਨੂੰ ਇਹ ਮੌਕਾ ਦੇ ਰਹੀ ਹੈ। ਦਰਅਸਲ ਐਮਾਜ਼ਾਨ (Amazon) ਭਾਰਤ ਵਿੱਚ 110,000 ਲੋਕਾਂ ਨੂੰ ਨੌਕਰੀਆਂ (Jobs) ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਤਹਿਤ ਦੇਸ਼ ਦੇ ਕੁੱਲ 35 ਸ਼ਹਿਰਾਂ ਵਿੱਚ ਕਾਰਪੋਰੇਟ, ਟੈਕਨਾਲੌਜੀ, ਗਾਹਕ ਦੇਖਭਾਲ ਸੇਵਾ ਅਤੇ ਸੰਚਾਲਨ ਖੇਤਰਾਂ ਵਿੱਚ ਭਰਤੀ ਹੋਵੇਗੀ।
ਐਮਾਜ਼ਾਨ ਇੰਡੀਆ (Amazon India) ਨੇ ਐਲਾਨ ਕੀਤਾ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਪਣੇ ਸੰਚਾਲਨ ਨੈਟਵਰਕ ਵਿੱਚ 1,10,000 ਤੋਂ ਵੱਧ ਸੀਜ਼ਨਲ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ। ਐਮਾਜ਼ਾਨ ਇੰਡੀਆ ਦੇ ਅਨੁਸਾਰ ਇਨ੍ਹਾਂ ਮੌਕਿਆਂ ਵਿੱਚ ਮੁੰਬਈ, ਦਿੱਲੀ, ਪੁਣੇ, ਬੰਗਲੌਰ, ਹੈਦਰਾਬਾਦ, ਕੋਲਕਾਤਾ, ਲਖਨਊ ਤੇ ਚੇਨਈ ਵਰਗੇ ਸ਼ਹਿਰਾਂ ਵਿੱਚ ਸਿੱਧੀ ਅਤੇ ਅਸਿੱਧੀਆਂ ਨੌਕਰੀਆਂ ਸ਼ਾਮਲ ਹਨ।