ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਨੇ ਡੀਏ (ਮਹਿੰਗਾਈ ਭੱਤਾ) ਵਿੱਚ 11 ਪ੍ਰਤੀਸ਼ਤ (11 percent DA hike) ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 48.34 ਲੱਖ ਕੇਂਦਰੀ ਕਰਮਚਾਰੀ ਅਤੇ 65.26 ਲੱਖ ਪੈਨਸ਼ਨਰਾਂ ਨੂੰ ਡੀਏ ਵਧਾਉਣ ਦਾ ਲਾਭ ਮਿਲੇਗਾ।
ਕੇਂਦਰ ਸਰਕਾਰ ਨੇ 1 ਜੁਲਾਈ 2021 ਤੋਂ ਮਹਿੰਗਾਈ ਰਾਹਤ ਅਤੇ ਮਹਿੰਗਾਈ ਭੱਤਾ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਡੀਏ ਅਤੇ ਡੀਆਰ ਦੇ ਵਾਧੇ ਨਾਲ ਸਰਕਾਰੀ ਖ਼ਜ਼ਾਨੇ 'ਤੇ 34,401 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਠਾਕੁਰ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਡੀਏ ਅਤੇ ਡੀਆਰ ਦੀਆਂ ਤਿੰਨ ਵਾਧੂ ਕਿਸ਼ਤਾਂ ਰੋਕ ਦਿੱਤੀਆਂ ਸਨ। ਇਹ ਕਿਸ਼ਤਾਂ 1 ਜਨਵਰੀ, 2020, 1 ਜੁਲਾਈ, 2020 ਅਤੇ 1 ਜਨਵਰੀ, 2021 ਤੋਂ ਬਕਾਇਆ ਸਨ।