ਸੁਣੋ ਚਾਚਾ ਭੀਮ ਚੋਪੜਾ ਨੇ ਨੀਰਜ ਵਲੋਂ ਏਸ਼ੀਅਨ ਖੇਡਾਂ ਦੀ ਤਿਆਰੀ ਨੂੰ ਲੈ ਕੇ ਕੀ ਕਿਹਾ ਹਰਿਆਣਾ:ਗੋਲਡਨ ਬੁਆਏ ਨੀਰਜ ਚੋਪੜਾ ਵੀ ਏਸ਼ੀਆਈ ਖੇਡਾਂ 2023 ਵਿੱਚ ਹਿੱਸਾ ਲੈ ਰਹੇ ਹਨ। ਹਰ ਕੋਈ ਇਸ ਵਾਰ ਨੀਰਜ ਚੋਪੜਾ ਤੋਂ ਗੋਲਡ ਮੈਡਲ ਦੀ ਉਮੀਦ ਕਰ ਰਿਹਾ ਹੈ। ਨੀਰਜ ਚੋਪੜਾ ਇਸ ਤੋਂ ਪਹਿਲਾਂ 2018 'ਚ ਜਕਾਰਤਾ 'ਚ ਹੋਈਆਂ ਏਸ਼ੀਆਈ ਖੇਡਾਂ 'ਚ ਦੇਸ਼ ਲਈ ਸੋਨ ਤਗ਼ਮਾ ਜਿੱਤ ਚੁੱਕਾ ਹੈ। ਇਸ ਵਾਰ ਵੀ ਨੀਰਜ ਨੇ ਸੋਨ ਤਗ਼ਮਾ ਆਪਣੇ ਪਰਿਵਾਰ ਨੂੰ ਦੇਣ ਦਾ ਵਾਅਦਾ (Neeraj Chopra In Asian Games) ਕੀਤਾ ਹੈ। 4 ਅਕਤੂਬਰ ਨੂੰ ਨੀਰਜ ਚੋਪੜਾ ਏਸ਼ੀਅਨ ਖੇਡਾਂ 'ਚ ਜੈਵਲਿਨ ਥ੍ਰੋਅ ਮੁਕਾਬਲੇ 'ਚ ਇਕ ਵਾਰ ਫਿਰ ਤੋਂ ਆਪਣੀ ਤਾਕਤ ਦਿਖਾਉਣਗੇ।
ਮੁੜ ਗੋਲਡ ਜਿੱਤਣ ਦੀ ਪੂਰੀ ਤਿਆਰੀ :ਪਾਣੀਪਤ ਰਹਿੰਦੇ ਨੀਰਜ ਚੋਪੜਾ ਦੇ ਚਾਚਾ ਭੀਮ ਚੋਪੜਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਦੱਸਿਆ ਕਿ, "ਮੈਂ ਨੀਰਜ ਨਾਲ 2 ਦਿਨ ਪਹਿਲਾਂ ਹੀ ਗੱਲ ਕੀਤੀ ਸੀ ਅਤੇ ਉਸ ਨੇ ਦੱਸਿਆ ਕਿ ਉਹ ਗੇਮ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਾਰ ਵੀ ਉਹ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ। ਨੀਰਜ ਦੇਸ਼ ਨੂੰ ਗੋਲਡ ਮੈਡਲ ਜ਼ਰੂਰ ਦਿਵਾਏਗਾ। ਨੀਰਜ ਨੇ ਫੋਨ 'ਤੇ ਦੱਸਿਆ ਸੀ ਕਿ ਉਹ ਇਕ ਵਾਰ ਫਿਰ ਜਿੱਤੀ ਗਈ ਚੈਂਪੀਅਨਸ਼ਿਪ ਮੈਡਲ ਸੀਰੀਜ਼ (Neeraj Chopra Family Reaction) ਨੂੰ ਦੁਹਰਾਉਣਾ ਚਾਹੁੰਦਾ ਹੈ। ਉਹ ਜਿੱਤੇ ਹੋਏ ਤਗ਼ਮੇ ਇੱਕ ਵਾਰ ਫਿਰ ਜਿੱਤਣਾ ਚਾਹੁੰਦਾ ਹੈ, ਜਿਸ ਲਈ ਉਹ ਸਖ਼ਤ ਮਿਹਨਤ ਕਰ ਰਿਹਾ ਹੈ।"
ਨੀਰਜ ਚੋਪੜਾ ਪਿਛਲੇ 11 ਸਾਲ ਤੋਂ ਲਗਾਤਾਰ ਮਿਹਨਤ ਕਰ ਰਿਹਾ ਹੈ। ਕੁਝ ਪਾਉਣ ਲਈ, ਕੁਝ ਤਿਆਗ ਵੀ ਕਰਨਾ ਪੈਂਦਾ ਹੈ। ਨੀਰਜ ਨੇ ਅਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਤਿਆਗ ਦਿੱਤਾ ਹੈ ਅਤੇ ਅਪਣੇ ਆਪ ਨੂੰ ਇਸ ਲਾਇਕ ਬਣਾਇਆ ਹੈ। ਹਾਂ, ਇਸ ਵਿਚਾਲੇ ਉਹ ਪਰਿਵਾਰ ਤੋਂ ਦੂਰ ਰਿਹਾ ਹੋਵੇ, ਪਰ ਪਰਿਵਾਰ ਦੇ ਮੈਂਬਰਾਂ ਵਿੱਚ ਹਮੇਸ਼ਾ ਰਿਹਾ ਹੈ। ਹਰ ਤਰ੍ਹਾਂ ਪਰਿਵਾਰ ਦੇ ਨਾਲ ਖੜਾ ਹੈ। ਉਸ ਨਾਲ ਗੱਲ ਹੁੰਦੀ ਰਹਿੰਦੀ ਹੈ। ਉਹ ਅਪਣੀਆਂ ਅੱਗੇ ਦੀਆਂ ਯੋਜਨਾਵਾਂ ਨੂੰ ਲੈ ਕੇ ਪਰਿਵਾਰ ਨਾਲ ਚਰਚਾ ਕਰਦਾ ਹੈ। - ਭੀਮ ਚੋਪੜਾ, ਨੀਰਜ ਚੋਪੜਾ ਦੇ ਚਾਚਾ
ਨੀਰਜ ਚੋਪੜਾ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ:ਦੱਸ ਦੇਈਏ ਕਿ ਜੈਵਲਿਨ ਥ੍ਰੋਅ ਅਥਲੀਟ ਨੀਰਜ ਚੋਪੜਾ ਨੇ 2016 ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। 2016 ਵਿੱਚ ਸਾਊਥ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ, 2017 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ, 2018 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ, 2018 ਵਿੱਚ ਜਕਾਰਤਾ ਵਿੱਚ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ, 2020 ਵਿੱਚ ਟੋਕੀਓ ਓਲੰਪਿਕ ਵਿੱਚ ਗੋਲਡ ਮੈਡਲ, 2022 ਵਿੱਚ ਹੋਏ (Neeraj Chopra Medals) ਡਾਇਮੰਡ ਲੀਗ ਵਿੱਚ ਸੋਨ ਤਗ਼ਮਾ ਅਤੇ 2023 ਵਿੱਚ ਹੋਈ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ, ਨੀਰਜ ਚੋਪੜਾ ਨੇ 2022 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਅਤੇ 2023 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਨੀਰਜ ਦੇ ਨਾਮ ਇੱਕ ਤੋਂ ਵੱਧ ਕੇ ਇੱਕ ਰਿਕਾਰਡ: ਨੀਰਜ ਹੁਣ ਇਨ੍ਹਾਂ ਏਸ਼ੀਅਨ ਚੈਂਪੀਅਨਸ਼ਿਪ ਨੂੰ ਲੈ ਕੇ ਸਾਰੇ ਵਰਲਡ ਚੈਂਪੀਅਨਸ਼ਿਪ ਖਿਤਾਬ ਨੂੰ ਦੁਬਾਰਾ ਹਾਸਿਲ ਕਰਨ ਲਈ ਅਭਿਆਸ ਕਰ ਰਹੇ ਹਨ। ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਪਾਨੀਪਤ ਦੇ ਛੋਟੇ ਜਿਹੇ ਪਿੰਡ ਖੰਡਰਾ ਦੇ ਰਹਿਣ ਵਾਲੇ ਨੀਰਜ ਚੋਪੜਾ ਇਹ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ।