ਪੰਜਾਬ

punjab

ETV Bharat / bharat

Gold seized in Telugu states: ਟਰੇਨ 'ਚੋਂ ਬਰਾਮਦ ਹੋਇਆ 5 ਕਰੋੜ 53 ਲੱਖ ਰੁਪਏ ਦਾ ਸੋਨਾ

ਰੈਵੇਨਿਊ ਇੰਟੈਲੀਜੈਂਸ ਵਿਭਾਗ ਦੇ ਅਧਿਕਾਰੀਆਂ ਨੇ ਟਰੇਨ 'ਚੋਂ 5 ਕਰੋੜ 53 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। 9 ਕਿਲੋ 700 ਗ੍ਰਾਮ ਸੋਨਾ ਦੋ ਵੱਖ-ਵੱਖ ਟਰੇਨਾਂ ਰਾਹੀਂ ਲਿਜਾਇਆ ਜਾ ਰਿਹਾ ਸੀ। ਡੀਆਰਈ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Gold worth Rs.5.53 crore seized in Telugu states
Gold seized in Telugu states : ਸਿਕੰਦਰਾਬਾਦ ਰੇਲਵੇ ਸਟੇਸ਼ਨ ਤੋਂ ਬਰਾਮਦ ਹੋਇਆ ਕਰੋੜਾਂ ਸੋਨੇ ਦੇ ਬਿਸਕੁਟਾਂ ਨਾਲ ਸ਼ੱਕੀ ਵਿਅਕਤੀ ਕਾਬੂ

By

Published : Mar 11, 2023, 6:56 PM IST

Updated : Mar 11, 2023, 7:41 PM IST

ਹੈਦਰਾਬਾਦ :ਰੈਵੇਨਿਊ ਇੰਟੈਲੀਜੈਂਸ ਵਿਭਾਗ ਦੇ ਅਧਿਕਾਰੀਆਂ ਨੇ ਟਰੇਨ 'ਚੋਂ 5 ਕਰੋੜ 53 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। 9 ਕਿਲੋ 700 ਗ੍ਰਾਮ ਸੋਨਾ ਦੋ ਵੱਖ-ਵੱਖ ਟਰੇਨਾਂ ਰਾਹੀਂ ਲਿਜਾਇਆ ਜਾ ਰਿਹਾ ਸੀ। ਡੀਆਰਈ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਬਾਰਾਂ ਸੋਨੇ ਦੇ ਬਿਸਕੁੱਟ : ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਕੋਲੋਂ 2.3 ਕਿਲੋ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਬਾਜ਼ਾਰੀ ਕੀਮਤ 1.32 ਕਰੋੜ ਰੁਪਏ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀਆਰਆਈ ਨੇ ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਹੈਦਰਾਬਾਦ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਨੇ 8 ਮਾਰਚ ਨੂੰ ਸਟੇਸ਼ਨ 'ਤੇ ਫਲਕਨੁਮਾ ਐਕਸਪ੍ਰੈਸ 'ਤੇ ਯਾਤਰਾ ਕਰ ਰਹੇ ਇੱਕ ਵਿਅਕਤੀ ਨੂੰ ਰੋਕਿਆ ਅਤੇ ਉਸ ਕੋਲੋਂ ਸੋਨੇ ਦੀਆਂ ਬਾਰਾਂ ਸੋਨੇ ਦੇ ਬਿਸਕੁੱਟ ਬਰਾਮਦ ਕੀਤੇ।

ਇਹ ਵੀ ਪੜ੍ਹੋ :Chardham Yatra 2023: ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ, ਹੁਣ ਲੰਬੀਆਂ ਕਤਾਰਾਂ ਤੋਂ ਮਿਲੇਗਾ ਛੁਟਕਾਰਾ

ਕੋਲਕਾਤਾ ਤੋਂ ਸੋਨਾ ਲਿਆ ਰਹੇ:ਮਿਲੀ ਜਾਣਕਾਰੀ ਮੁਤਾਬਿਕ ਇਹ ਵਿਅਕਤੀ ਕੋਲਕਾਤਾ ਤੋਂ ਆ ਰਿਹਾ ਸੀ। ਡੀਆਰਆਈ ਅਨੁਸਾਰ, ਬਰਾਮਦ ਕੀਤੇ ਗਏ ਸੋਨੇ ਦਾ ਵਜ਼ਨ 2.314 ਕਿਲੋਗ੍ਰਾਮ (99.9 ਸ਼ੁੱਧਤਾ ਵਾਲਾ 24 ਕੈਰੇਟ) ਹੈ ਅਤੇ ਇਸਦੀ ਕੀਮਤ 1.32 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਇਹ ਸੋਨਾ ਕੋਲਕਾਤਾ ਤੋਂ ਖਰੀਦਿਆ ਸੀ। ਡੀਆਰਆਈ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਇਸੇ ਤਰ੍ਹਾਂ ਡੀਆਰਆਈ ਅਧਿਕਾਰੀਆਂ ਨੇ 9 ਤਰੀਕ ਨੂੰ ਸ੍ਰੀਕਾਕੁਲਮ ਰੇਲਵੇ ਸਟੇਸ਼ਨ 'ਤੇ ਹਾਵੜਾ ਐਕਸਪ੍ਰੈਸ ਤੋਂ 4.21 ਕਰੋੜ ਰੁਪਏ ਦਾ 7.396 ਕਿਲੋ ਸੋਨਾ ਜ਼ਬਤ ਕੀਤਾ ਸੀ। ਡੀਆਰਆਈ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੇ ਮਾਮਲੇ 'ਚ ਕੋਲਕਾਤਾ ਤੋਂ ਸੋਨਾ ਲਿਆ ਰਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਦੂਜੇ ਮਾਮਲੇ 'ਚ ਬੰਗਲਾਦੇਸ਼ ਤੋਂ ਸੋਨਾ ਲਿਆ ਰਹੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਇਹ ਸੋਨਾ ਬੰਗਲਾਦੇਸ਼ ਤੋਂ ਆਏ ਟਰਾਲੀ ਬੈਗਾਂ ਦੇ ਅੰਦਰ ਵਿਸ਼ੇਸ਼ ਤੌਰ 'ਤੇ ਰੱਖੇ ਜ਼ਿਪ ਪੈਕੇਟਾਂ 'ਚ ਛੁਪਾ ਕੇ ਲਿਆਂਦਾ ਗਿਆ ਸੀ।

ਨਜਾਇਜ਼ ਤਸਕਰੀ:ਡੀਆਰਆਈ ਅਧਿਕਾਰੀਆਂ ਨੇ ਸੋਨਾ ਜ਼ਬਤ ਕਰਨ ਦਾ ਖੁਲਾਸਾ ਕਰਦਿਆਂ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਕਿਹਾ ਕਿ ਉਹ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਗੈਰ-ਕਾਨੂੰਨੀ ਤਸਕਰੀ ਨੂੰ ਲੈ ਕੇ ਸਰਕਾਰ ਲਗਾਤਾਰ ਐਕਸ਼ਨ ਮੋਡ 'ਚ ਕੰਮ ਕਰ ਰਹੀ ਹੈ। ਜਿਵੇਂ ਹੀ ਕਿਧਰੋਂ ਵੀ ਨਜਾਇਜ਼ ਤਸਕਰੀ ਹੋਣ ਦਾ ਇਸ਼ਾਰਾ ਮਿਲਦਾ ਹੈ ਤਾਂ ਪੁਲਿਸ ਵਿਭਾਗ ਚੌਕਸ ਹੋ ਜਾਂਦਾ ਹੈ ਅਤੇ ਗੈਰ-ਕਾਨੂੰਨੀ ਤਸਕਰਾਂ ਨੂੰ ਫੜਨ ਲਈ ਨਵੇਂ-ਨਵੇਂ ਤਰੀਕੇ ਅਪਣਾ ਕੇ ਇਸ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਦਾ ਸੀ।

Last Updated : Mar 11, 2023, 7:41 PM IST

ABOUT THE AUTHOR

...view details