ਮਨੀਪੁਰ:ਮਨੀਪੁਰ 'ਚ ਸੋਨੇ ਦੀ ਗੈਰ-ਕਾਨੂੰਨੀ ਤਸਕਰੀ ਦੇ ਖਿਲਾਫ ਕਾਰਵਾਈ ਦੌਰਾਨ ਇੰਫਾਲ ਕਸਟਮ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਕੱਲ੍ਹ 2 ਵਜੇ ਦੁਪਹਿਰ ਵੱਡੀ ਸਫਲਤਾ ਮਿਲੀ ਹੈ। ਚੰਦੇਲ ਜ਼ਿਲ੍ਹੇ ਦੇ ਥਮਨਾਪੋਪੀ ਤੋਂ 4 ਕਰੋੜ 43 ਲੱਖ 95 ਹਜ਼ਾਰ 2 ਸੌ ਰੁਪਏ ਮੁੱਲ ਦੇ ਲਗਭਗ 8.300 ਕਿਲੋਗ੍ਰਾਮ ਵਜ਼ਨ ਦੇ 50 ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ।
ਅੱਜ ਮੰਗਲਵਾਰ ਨੂੰ ਕਸਟਮ ਡਿਵੀਜ਼ਨ ਇੰਫਾਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਾਇਕ ਕਮਿਸ਼ਨਰ ਕਸਟਮ ਡਿਵੀਜ਼ਨ ਐਚ.ਐਲ ਸੋਂਗ ਹਾਟੇ ਨੇ ਦੱਸਿਆ ਕਿ ਸੁਪਰਡੈਂਟ, ਸੀ.ਪੀ.ਐਫ, ਚੂਰਾਚੰਦਪੁਰ ਨੂੰ ਕੱਲ੍ਹ ਸਵੇਰੇ 9 ਵਜੇ ਸੂਚਨਾ ਮਿਲੀ ਸੀ ਕਿ ਕਰੀਬ 30 ਸਾਲ ਦੀ ਉਮਰ ਦਾ ਇੱਕ ਵਿਅਕਤੀ 'ਤੇ ਉਸਦੇ ਨਾਲ ਇੱਕ ਹੋਰ ਵਿਅਕਤੀ ਵੀ ਦੁਪਹਿਰ 1 ਵਜੇ ਦੇ ਕਰੀਬ ਚੰਦੇਲ ਜ਼ਿਲ੍ਹੇ ਦੇ ਥਮਨਾਪੋਕਪੀ ਪਹੁੰਚੇਗਾ। ਇਹ ਵਿਅਕਤੀ ਦੋ ਪਹੀਆ ਵਾਹਨ TVS N ਟੋਰਕ ਜੋ ਕਿ ਲਾਲ ਰੰਗ ਦਾ ਸੀ 'ਤੇ ਆਇਆ ਉਸ ਦੇ ਕੱਪੜਿਆ ਵਿੱਚ ਸੋਨੇ ਦੇ ਬਿਸਕੁਟ ਲੁਕੋਏ ਸਨ।
ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕਸਟਮ ਅਧਿਕਾਰੀਆਂ ਦੀ ਟੀਮ ਤੁਰੰਤ ਥਮਨਾਪੋਪੀ ਵਿਖੇ ਪਹੁੰਚੀ ਅਤੇ ਦੁਪਹਿਰ 12:30 ਵਜੇ ਦੇ ਕਰੀਬ ਉਕਤ ਸਥਾਨ 'ਤੇ ਪਹੁੰਚੀ ਅਤੇ ਦੁਪਹਿਰ 2 ਵਜੇ ਦੇ ਕਰੀਬ ਕਸਟਮ ਅਧਿਕਾਰੀਆਂ ਨੇ ਦੱਸੇ ਅਨੁਸਾਰ ਦੋ ਸ਼ੱਕੀ ਵਿਅਕਤੀਆਂ ਨੂੰ ਦੋ ਪਹੀਆ ਵਾਹਨ 'ਤੇ ਆਉਂਦੇ ਦੇਖਿਆ ਅਤੇ ਉਨ੍ਹਾਂ ਨੂੰ ਤੁਰੰਤ ਰੋਕ ਲਿਆ।
ਸਹਾਇਕ ਕਮਿਸ਼ਨਰ ਨੇ ਪੁੱਛਣ 'ਤੇ ਕਿਹਾ ਕਿ ਕੀ ਉਹ ਦੋਪਹੀਆ ਵਾਹਨ ਵਿਚ ਬਿਸਕੁਟ ਦੇ ਰੂਪ ਵਿਚ ਸੋਨਾ ਲੈ ਕੇ ਜਾ ਰਹੇ ਸਨ, ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਥਾਨ ਦੀ ਦੂਰ-ਦੁਰਾਡੇ ਅਤੇ ਸੁਰੱਖਿਆ ਕਾਰਨ ਦੋ ਪਹੀਆ ਵਾਹਨ ਸਮੇਤ ਦੋਵਾਂ ਵਿਅਕਤੀਆਂ ਨੂੰ ਇੰਫਾਲ ਸਥਿਤ ਕਸਟਮ ਦਫ਼ਤਰ ਲਿਆਂਦਾ ਗਿਆ।