ਪੰਜਾਬ

punjab

ETV Bharat / bharat

ਅੱਠ ਪੈਰਾਂ ਵਾਲੇ ਮੇਮਣੇ ਦੀ ਪੰਜ ਮਿੰਟ ਦੀ ਜ਼ਿੰਦਗੀ, ਪੜ੍ਹੋ ਕਿਉਂ - ਦੋ ਮੇਮਨੇ ਨੂੰ ਜਨਮ ਦਿੱਤਾ

ਵੀਰਵਾਰ ਨੂੰ ਸਵੇਰ ਇੱਕ ਬੱਕਰੀ ਨੇ ਦੋ ਮੇਮਣਿਆਂ ਨੂੰ ਜਨਮ ਦਿੱਤਾ। ਉਨ੍ਹਾਂ 'ਚ ਇੱਕ ਦਾ ਜਨਮ ਅੱਠ ਪੈਰਾਂ ਅਤੇ ਦੋ ਕੁੱਲ੍ਹਿਆਂ ਦੇ ਨਾਲ ਹੋਇਆ ਸੀ। ਜਦਕਿ ਦੂਜਾ ਨਾਰਮਲ ਸੀ।

ਅੱਠ ਪੈਰਾਂ ਵਾਲੇ ਮੇਮਨੇ ਦੀ ਪੰਜ ਮਿੰਟ ਦੀ ਜਿੰਦਗੀ, ਪੜੋ ਕਿਉਂ
ਅੱਠ ਪੈਰਾਂ ਵਾਲੇ ਮੇਮਨੇ ਦੀ ਪੰਜ ਮਿੰਟ ਦੀ ਜਿੰਦਗੀ, ਪੜੋ ਕਿਉਂ

By

Published : Jul 16, 2021, 5:46 PM IST

ਪੱਛਮ ਬੰਗਾਲ: ਸੂਬੇ ’ਚ ਇੱਕ ਬਕਰੀ ਨੇ ਅੱਠ ਪੈਰਾਂ ਵਾਲੇ ਮੇਮਣਿਆਂ ਨੂੰ ਜਨਮ ਦਿੱਤਾ ਹੈ। ਸੂਬੇ ਦੇ ਬਨਗਾਓ ’ਚ ਇੱਕ ਬੱਕਰੀ ਨੇ ਅੱਠ ਪੈਰਾਂ ਅਤੇ ਦੋ ਕੁੱਲ੍ਹੇ ਵਾਲੇ ਮੇਮਨੇ ਨੂੰ ਜਨਮ ਦਿੱਤਾ ਹੈ। ਦੱਸ ਦਈਏ ਕਿ ਬਨਗਾਓ ਦੇ ਕਾਲਮੇਘਾ ਇਲਾਕੇ 'ਚ ਇਸ ਚਮਤਕਾਰੀ ਬੱਕਰੀ ਦੇ ਬੱਚੇ ਨੂੰ ਦੇਖਣ ਦੇ ਲਈ ਸਥਾਨਕ ਲੋਕਾਂ ਦੀ ਭੀੜ ਲੱਗ ਗਈ ਹੈ।

ਸਰਸਵਤੀ ਮੰਡਲ ਦੇ ਘਰ ’ਚ ਗਾਂ-ਬੱਕਰੀ ਵਰਗੇ ਪਾਲਤੂ ਜਾਨਵਰ ਹੈ। ਵੀਰਵਾਰ ਨੂੰ ਸਵੇਰ ਇੱਕ ਬਕਰੀ ਨੇ ਦੋ ਮੇਮਣਿਆਂ ਨੂੰ ਜਨਮ ਦਿੱਤਾ। ਉਨ੍ਹਾਂ ਚ ਇੱਕ ਦਾ ਜਨਮ ਅੱਠ ਪੈਰਾਂ ਅਤੇ ਦੋ ਕੁੱਲ੍ਹਿਆਂ ਦੇ ਨਾਲ ਹੋਇਆ ਸੀ। ਜਦਕਿ ਦੂਜਾ ਨਾਰਮਲ ਸੀ। ਹਾਲਾਂਕਿ ਜਨਮ ਦੇ ਕੁਝ ਮਿੰਟ ਤੋਂ ਬਾਅਦ ਹੀ ਅੱਠ ਪੈਰਾਂ ਵਾਲੇ ਬੱਕਰੀ ਦੇ ਮੇਮਣੇ ਦੀ ਮੌਤ ਹੋ ਗਈ।

ਇਹ ਵੀ ਪੜੋ: VIRAL VIDEO: ਮਾਂ ਨੇ ਬੱਚੀ ਨੂੰ ਬਿਲਡਿੰਗ ਤੋਂ ਸੁੱਟਿਆ, ਜਾਣੋ ਕਿਉਂ

ਇਸ ਘਟਨਾ ਦੀ ਜਾਣਕਾਰੀ ਹੋਣ ’ਤੇ ਸਥਾਨਕ ਲੋਕ ਬੱਕਰੀ ਨੂੰ ਦੇਖਣ ਦੇ ਲਈ ਸਰਸਵਤੀ ਮੰਡਲ ਦੇ ਘਰ ਜਮਾ ਹੋ ਗਏ ਹਨ। ਇਸ ਸਬੰਧ ’ਚ ਸਰਸਵਤੀ ਮੰਡਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਅਜਿਹਾ ਕੁਝ ਦੇਖਿਆ ਹੈ। ਇਸਦੇ ਜਨਮ ਦੇ ਲਗਭਗ ਪੰਜ ਮਿੰਟ ਬਾਅਦ ਬੱਕਰੀ ਦਾ ਬੱਚਾ ਮਰ ਗਿਆ। ਹਾਲਾਂਕਿ ਮਾਂ ਅਤੇ ਉਸਦਾ ਦੂਜਾ ਬੱਚਾ ਠੀਕ ਹੈ।

ABOUT THE AUTHOR

...view details