ਨਵੀਂ ਦਿੱਲੀ: ਦੁਨੀਆ ਭਰ ਵਿੱਚ ਡਾਇਬੀਟੀਜ਼ ਨਾਲ ਜੂਝ ਰਹੀ ਆਬਾਦੀ, ਜੋ ਕਿ ਮੌਜੂਦਾ ਸਮੇਂ ਵਿੱਚ ਅੱਧੀ ਅਰਬ ਹੈ, ਅਗਲੇ 30 ਸਾਲਾਂ ਵਿੱਚ ਵੱਧ ਕੇ 1.3 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਹਰ ਦੇਸ਼ ਵਿੱਚ ਇਸ ਬਿਮਾਕੀ ਦੇ ਮਰੀਜ਼ਾਂ ਵਿੱਚ ਵਾਧਾ ਦੇਖਣ ਦੀ ਉਮੀਦ ਹੈ। ਇਕ ਨਿੱਜੀ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਵਿਸ਼ਲੇਸ਼ਣ ਅਨੁਸਾਰ "ਡਾਇਬੀਟੀਜ਼ ਜਿਸ ਤੇਜ਼ੀ ਨਾਲ ਵਧ ਰਹੀ ਹੈ, ਉਹ ਨਾ ਸਿਰਫ਼ ਚਿੰਤਾਜਨਕ ਹੈ, ਸਗੋਂ ਵਿਸ਼ਵ ਦੀ ਹਰ ਸਿਹਤ ਪ੍ਰਣਾਲੀ ਲਈ ਚੁਣੌਤੀਪੂਰਨ ਵੀ ਹੈ।" ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਸਕੂਲ ਆਫ਼ ਮੈਡੀਸਨ, ਯੂਐਸ ਵਿਖੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (IHME) ਦੇ ਵਿਗਿਆਨੀ ਡਾ. ਲੀਨ ਓਂਗ ਨੇ ਕਿਹਾ ਕਿ "ਖਾਸ ਤੌਰ 'ਤੇ ਇਹ ਦੇਖਦੇ ਹੋਏ ਕਿ ਕਿਵੇਂ ਇਹ ਬਿਮਾਰੀ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੌਖਮ ਨੂੰ ਵੀ ਵਧਾਉਂਦੀ ਹੈ"।
96 ਫੀਸਦੀ ਕੇਸ ਟਾਈਪ 2 ਡਾਇਬਿਟੀਜ਼ ਦੇ :ਖੋਜਕਰਤਾਵਾਂ ਨੇ ਕਿਹਾ ਕਿ ਲਗਪਗ ਸਾਰੇ ਵਿਸ਼ਵ ਵਿਆਪੀ ਕੇਸ, 96 ਫੀਸਦੀ, ਟਾਈਪ 2 ਡਾਇਬਿਟੀਜ਼ (ਟੀ2ਡੀ) ਦੇ ਹਨ, ਜਿਨ੍ਹਾਂ ਨੇ ਗਲੋਬਲ ਬਰਡਨ ਆਫ ਡਿਸੀਜ਼ (ਜੀਬੀਡੀ) 2021 ਅਧਿਐਨ ਦੀ ਵਰਤੋਂ ਕੀਤੀ ਤੇ 204 ਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ ਸ਼ੂਗਰ ਫੈਲਣ, ਰੋਗੀਆਂ ਤੇ ਮੌਤ ਦਰ ਦੀ ਜਾਂਚ ਕੀਤੀ ਹੈ। 1990 ਤੇ 2021 ਵਿਚਕਾਰ ਉਮਰ ਤੇ ਲਿੰਗ ਦੇ ਤੇ 2050 ਤੱਕ ਸ਼ੂਗਰ ਦੇ ਫੈਲਣ ਦੀ ਭਵਿੱਖਬਾਣੀ ਹੈ। ਵਿਸ਼ਲੇਸ਼ਨ ਵਿੱਚ ਕਿਹਾ ਗਿਆ ਹੈ ਕਿ ਨਵੀਨਤਮ ਅਤੇ ਸਭ ਤੋਂ ਵਿਆਪਕ ਗਿਣਤੀ ਦਰਸਾਉਂਦੀ ਹੈ ਕਿ ਮੌਜੂਦਾ ਵਿਸ਼ਵਵਿਆਪੀ ਪ੍ਰਸਾਰ ਦਰ 6.1 ਫੀਸਦ ਹੈ, ਜਿਸ ਨਾਲ ਡਾਇਬੀਟੀਜ਼ ਮੌਤ ਅਤੇ ਅਪੰਗਤਾ ਦੇ 10 ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।
- ਆਪਣੇ 8 ਸਾਲਾ ਪੁੱਤਰ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਪਿਤਾ ਨੂੰ 90 ਸਾਲ ਦੀ ਕੈਦ, 1.25 ਲੱਖ ਰੁਪਏ ਦਾ ਜੁਰਮਾਨਾ
- Samriti Irani And Rahul Gandhi: ਵਿਰੋਧੀ ਏਕਤਾ ਬੈਠਕ ਉਤੇ ਬੋਲੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, "ਕਾਂਗਰਸ ਨੂੰ ਪਤਾ, ਉਹ ਮੋਦੀ ਨੂੰ ਇਕੱਲੀ ਨਹੀਂ ਹਰਾ ਸਕਦੀ"
- Amit Shah Target On Opposition: ਜੰਮੂ 'ਚ ਬੋਲੇ ਅਮਿਤ ਸ਼ਾਹ, ਕਿਹਾ- ਪਟਨਾ 'ਚ ਚੱਲ ਰਿਹੈ ਫੋਟੋ ਸੈਸ਼ਨ, ਵਿਰੋਧੀ ਧਿਰ ਦੀ ਏਕਤਾ ਸੰਭਵ ਨਹੀਂ