ਧਨਬਾਦ:ਜ਼ਿਲ੍ਹੇ ਦੇ ਬਾਰਵੱਡਾ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਇੱਕ ਗਲਾਈਡਰ ਥੋੜ੍ਹੀ ਦੇਰ ਬਾਅਦ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਗਲਾਈਡਰ ਦੇ ਲਪੇਟੇ ਵਿੱਚ ਆਉਣ ਵਾਲੇ ਦੋ ਲੋਕਾਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਸਥਾਨਕ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗਲਾਈਡਰ ਨੇ ਧਨਬਾਦ ਏਅਰਪੋਰਟ ਤੋਂ ਉਡਾਣ ਭਰੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਬਿਰਸਾ ਮੁੰਡਾ ਪਾਰਕ ਵਿੱਚ ਕਰੈਸ਼ ਹੋ ਗਿਆ। ਗਲਾਈਡਰ ਦੇ ਡਿੱਗਣ ਦੀ ਸੂਚਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੀ ਚੌਕੰਨਾ ਹੋ ਗਿਆ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
ਦੁਪਹਿਰ ਵੇਲੇ ਹੋਇਆ ਹਾਦਸਾ :ਦਰਅਸਲ ਕੋਲਾ ਖੇਤਰ ਉੱਤੇ ਹਵਾਈ ਟੂਰ ਕਰਵਾਉਣ ਦੇ ਮੰਤਵ ਨਾਲ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਗਲਾਈਡਰ ਉਡਾਣ ਭਰਦਾ ਸੀ। ਪਰ ਇਹ ਗਲਾਈਡਰ ਵੀਰਵਾਰ ਦੁਪਹਿਰ ਨੂੰ ਕ੍ਰੈਸ਼ ਹੋ ਗਿਆ। ਗਲਾਈਡਰ ਨੇ ਬਾਰਵਦਾ ਹਵਾਈ ਪੱਟੀ ਤੋਂ ਉਡਾਣ ਭਰੀ ਹੀ ਸੀ ਕਿ ਇਸ ਵਿੱਚ ਤਕਨੀਕੀ ਨੁਕਸ ਪੈ ਗਿਆ। ਜਿਸ ਕਾਰਨ ਉਹ ਬੇਕਾਬੂ ਹੋ ਗਿਆ ਅਤੇ ਧਨਬਾਦ ਦੇ ਬਿਰਸਾ ਮੁੰਡਾ ਪਾਰਕ ਨੇੜੇ ਇਕ ਘਰ 'ਤੇ ਡਿੱਗ ਗਿਆ।