ਲਲਿਤਪੁਰ: ਯਮੁਨਾਨਗਰ ਦੇ ਨਰਹਾਟ ਇਲਾਕੇ 'ਚ ਇੱਕ ਨੌਜਵਾਨ ਨੂੰ ਆਪਣੀ ਪ੍ਰਮਿਕਾ ਨੂੰ ਧੋਖਾ ਦੇਣਾ ਇਨਾਂ ਮਹਿੰਗਾ ਪਿਆ ਕਿ ਉਸ ਨੂੰ ਆਪਣਾ ਗੁਪਤ ਅੰਗ ਹੀ ਗਵਾਉਣਾ ਪੈ ਗਿਆ। ਮਾਮਲਾ ਪਿਆਰ ਧੌਖਾ ਅਤੇ ਬਦਲੇ ਦਾ ਹੈ। ਜਿਥੇ ਲਲਿਤਪੁਰ ਦੀ ਰਹਿਣ ਵਾਲੀ ਇੱਕ ਲੜਕੀ ਐਤਵਾਰ ਸਵੇਰੇ ਕੁਝ ਲੋਕਾਂ ਨਾਲ ਆਪਣੇ ਪ੍ਰੇਮੀ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਕਿ ਕਿਸੇ ਨਾਲ ਕੋਈ ਗੱਲ ਹੁੰਦੀ ਉਸਨੇ ਚਾਕੂ ਨਾਲ ਆਪਣੇ ਪ੍ਰੇਮੀ ਦਾ ਪ੍ਰਾਈਵੇਟ ਪਾਰਟ ਹੀ ਕੱਟ ਦਿੱਤਾ। ਨੌਜਵਾਨ ਨੇ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ। ਇੱਥੋਂ ਉਸ ਨੂੰ ਮੈਡੀਕਲ ਕਾਲਜ ਝਾਂਸੀ ਲਈ ਰੈਫਰ ਕਰ ਦਿੱਤਾ ਗਿਆ।
ਮੁੰਡੇ ਨੇ ਵਿਆਹ ਤੋਂ ਕੀਤਾ ਸੀ ਇਨਕਾਰ :ਮਿਲੀ ਜਾਣਕਾਰੀ ਮੁਤਾਬਿਕ ਮੁੰਡਾ ਕੁੜੀ ਕਾਫੀ ਸਮੇਂ ਤੋਂ ਰਿਲੇਸ਼ਨ ਵਿੱਚ ਸਨ।ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਨੌਜਵਾਨ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਅਤੇ ਅਚਾਨਕ ਹੀ ਕੁੜੀ ਤੋਂ ਦੁਰੀ ਬਣਾਉਣ ਲੱਗਾ ਤਾਂ ਉਕਤ ਪ੍ਰੇਮਿਕਾ ਇਹ ਬਰਦਾਸ਼ਤ ਨਾ ਕਰ ਸਕੀ ਤਾਂ ਉਸਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਰਾਜਸਥਾਨ 'ਚ ਮਜ਼ਦੂਰੀ ਦਾ ਕੰਮ ਕਰਦੇ ਹੋਏ ਹੋਇਆ ਪ੍ਰੇਮ:ਮਾਮਲੇ ਸਬੰਧੀ ਪੁਲਿਸ ਸੁਪਰਡੈਂਟ ਮੁਹੰਮਦ ਮੁਸਤਾਕ ਨੇ ਦੱਸਿਆ ਕਿ ਨਰਹਾਟ ਥਾਣਾ ਖੇਤਰ ਦੇ ਇੱਕ ਪਿੰਡ ਦਾ ਇੱਕ ਨੌਜਵਾਨ ਅਤੇ ਬਾਲਾਬੇਹਤ ਦੇ ਇੱਕ ਪਿੰਡ ਦੀ ਇੱਕ ਲੜਕੀ ਮਜ਼ਦੂਰੀ ਕਰਨ ਲਈ ਰਾਜਸਥਾਨ ਗਏ ਸਨ। ਇਸ ਦੌਰਾਨ ਦੋਵੇਂ ਦੋਸਤ ਬਣ ਗਏ। ਕੁਝ ਦਿਨਾਂ ਬਾਅਦ ਦੋਵੇਂ ਪਤੀ-ਪਤਨੀ ਵਾਂਗ ਇਕੱਠੇ ਰਹਿਣ ਲੱਗ ਪਏ। ਕੁੜੀ ਨੌਜਵਾਨ ਨੂੰ ਬਹੁਤ ਪਿਆਰ ਕਰਦੀ ਸੀ। ਉਹ ਨੌਜਵਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ। ਕੁਝ ਦਿਨ ਪਹਿਲਾਂ ਦੋਵੇਂ ਆਪੋ-ਆਪਣੇ ਪਿੰਡ ਪਰਤ ਗਏ ਸਨ। ਇਥੇ ਆ ਕੇ ਵੀ ਦੋਵੇਂ ਆਪਸ ਵਿਚ ਗੱਲਾਂ ਕਰਦੇ ਰਹੇ ਪਰ ਕੁਝ ਸਮੇਂ ਬਾਅਦ ਨੌਜਵਾਨ ਨੇ ਆਪਣੀ ਪ੍ਰੇਮਿਕਾ ਤੋਂ ਦੂਰੀ ਬਣਾਈ ਰੱਖਣੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਮੌਕੇ 'ਤੇ ਕੁਝ ਲੋਕਾਂ ਦੀ ਮਦਦ ਨਾਲ ਮੁਲਜ਼ਮ ਕੁੜੀ ਨੂੰ ਕਾਬੂ ਕਰ ਲਿਆ ਗਿਆ ਸੀ ਪਰ ਉਹ ਅਪਨਾ ਆਪ ਨੂੰ ਛੁਡਾ ਕੇ ਭੱਜ ਗਈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ।ਉਥੇ ਹੀ ਨੌਜਵਾਨ ਦਾ ਇਲਾਜ ਵੀ ਚੱਲ ਰਿਹਾ ਹੈ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੱਸਿਆ ਹੈ ।