ਰਾਜਸਥਾਨ:ਕੋਟਾ ਵਿਖੇ ਇਕ ਕੋਚਿੰਗ ਸੇਂਟਰ ਵਿੱਚ ਅਧਿਆਪਕ ਨੂੰ ਹਨੀਟ੍ਰੈਪ ਵਿੱਚ ਫਸਾ ਕੇ ਉਸ ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਿਫ਼ਤਾਰ ਹੋਏ ਹਨੀਟ੍ਰੈਪ ਗਰੋਹ ਵਿੱਚ ਇੱਕ ਔਰਤ ਸਮੇਤ ਪੰਜ ਮੁਲਜ਼ਮ ਹਨ। ਪੁੱਛ ਗਿਛ ਵਿੱਚ ਪਤਾ ਲੱਗਿਆ ਕਿ ਔਰਤ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਪਣੇ ਬੁਆਏਫ੍ਰੈਂਡ ਨਾਲ ਬਲੈਕਮੇਲਰ ਗੈਂਗ ਵਿੱਚ ਸ਼ਾਮਲ ਹੋ ਗਈ ਜਿਸ ਵਿੱਚ ਉਨ੍ਹਾਂ ਨੇ ਕੋਚਿੰਗ ਸੇਂਟਰ ਦੇ ਇਕ ਅਧਿਆਪਕ ਨੂੰ ਫ਼ਸਾਇਆ।
ਚਾਕੂ ਦੀ ਨੋਕ 'ਤੇ ਬਣਾਇਆ ਇਤਰਾਜ਼ਯੋਗ ਵੀਡੀਓ
ਚਾਕੂ ਦੀ ਨੋਕ 'ਤੇ ਅਧਿਆਪਕ ਦੀ ਇਤਰਾਜ਼ਯੋਗ ਵੀਡੀਓ ਬਣਾਈ ਗਈ ਅਤੇ ਉਸ ਤੋਂ ਬਾਅਦ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇਣ ਦੇ ਨਾਂ 'ਤੇ 10 ਲੱਖ ਰੁਪਏ ਦੀ ਮੰਗ ਕੀਤੀ ਗਈ।
ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਮੁਲਜ਼ਮ ਔਰਤ
ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ। ਬੁਆਏਫਰੈਂਡ ਅਮਨ ਦੇ ਕਹਿਣ 'ਤੇ ਹੀ ਗੈਂਗ 'ਚ ਸ਼ਾਮਲ ਹੋਈ। ਕੋਚਿੰਗ ਫੈਕਲਟੀ ਨੂੰ ਪਿਛਲੇ ਡੇਢ ਮਹੀਨੇ ਤੋਂ ਜਾਣਦੀ ਸੀ। ਲੜਕੀ ਅਤੇ ਕੋਚਿੰਗ ਫੈਕਲਟੀ ਵਿਚਕਾਰ ਜਾਣ-ਪਛਾਣ ਬਾਰੇ ਪਤਾ ਲੱਗਣ 'ਤੇ ਪ੍ਰੇਮੀ ਅਮਨ ਨੇ ਬਲੈਕਮੇਲ ਕਰਨ ਦੀ ਯੋਜਨਾ ਬਣਾਈ।