ਚੰਡੀਗੜ੍ਹ:ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।ਇਹ ਵੀਡੀਓ ਲਖਨਉ ਸ਼ਹਿਰ ਦੀ ਹੈ।ਇਸ ਵੀਡੀਓ ਵਿਚ ਇਕ ਕੁੜੀ ਇਕ ਟੈਕਸੀ ਡਰਾਈਵਰ ਦੇ ਨਾਲ ਕੁੱਟਮਾਰ ਕਰਦੀ ਹੋਈ ਵਿਖਾਈ ਦੇ ਰਹੀ ਹੈ।ਵੀਡੀਓ ਵਿਚ ਕੁੜੀ ਨੇ ਟੈਕਸੀ ਡਰਾਈਵਰ ਦੇ ਇਕ ਤੋਂ ਬਾਅਦ ਇਕ ਥੱਪੜ ਮਾਰਦੀ ਗਈ।
ਇਸ ਵੀਡੀਓ ਨੂੰ Megh Updates ਦੁਆਰਾ ਟਵਿਟਰ ਉਤੇ ਸ਼ੇਅਰ ਕੀਤੀ ਗਈ ਹੈ।ਇਸ ਵੀਡੀਓ ਵਿਚ ਕੁੜੀ ਦੁਆਰਾ ਟੈਕਸੀ ਡਰਾਈਵਰ ਦੇ ਥੱਪੜ ਮਾਰੇ ਗਏ ਹਨ।ਲੜਕੀ ਨੇ ਇਲਜ਼ਾਮ ਲਗਾਏ ਹਨ ਕਿ ਟੈਕਸੀ ਬਹੁਤ ਤੇਜ ਸੀ ਉਸਨੇ ਮੈਨੂੰ ਸਾਈਡ ਮਾਰੀ ਸੀ।ਇਸ ਤੋਂ ਬਾਅਦ ਥੋੜੀ ਦੂਰੀ ਤੇ ਟੈਕਸੀ ਲੋਕਾਂ ਦੁਆਰਾ ਘੇਰ ਲਈ ਗਈ ਅਤੇ ਲੜਕੀ ਦੁਆਰਾ ਟੈਕਸੀ ਡਰਾਈਵਰ ਦੀ ਕੁੱਟਮਾਰ ਕੀਤੀ ਗਈ।ਲੜਕੀ ਨੇ ਇਲਜ਼ਾਮ ਲਗਾਏ ਹਨ ਕਿ ਟੈਕਸੀ ਸਵਾਰ ਲੜਕੇ ਉਸ ਨਾਲ ਛੇੜਛਾੜ ਵੀ ਕਰ ਰਹੇ ਸਨ।