ਚੇਨਈ: ਅੰਨ੍ਹੇ ਪਿਆਰ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਇੱਕ ਅਜਿਹਾ ਹੀ ਮਾਮਲਾ ਸਿਰਸੇਰੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਨੂੰ ਸੰਗਲਾਂ ਨਾਲ ਬੰਨ ਕੇ ਜਿੰਦਾ ਸਾੜਿਆ ਗਿਆ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਜਦੋਂ ਲੋਕਾਂ ਨੇ ਇੱਕ ਕੁੜੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਦੇਖ ਕੇ ਸਭ ਹੈਰਾਨ ਹੋ ਗਏ ਕਿ ਕਿਵੇਂ ਜ਼ਿੰਦਾ ਕੁੜੀ ਅੱਗ ਦੇ ਹਾਵਲੇ ਕੀਤਾ ਗਿਆ, ਲੋਕਾਂ ਨੇ ਕਿਸੇ ਤਰੀਕੇ ਅੱਗ ਬੁਝਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਪੀੜਤ ਲੜਕੀ ਨੇ ਦਮ ਤੋੜ ਦਿੱਤਾ।
ਕੀ ਹੈ ਪੂਰਾ ਮਾਮਲਾ: ਜਾਣਕਾਰੀ ਮੁਤਾਬਿਕ ਇਹ ਮਾਮਲਾ ਇੱਕ ਤਰਫ਼ਾ ਇਸ਼ਕ ਦਾ ਹੈ। ਬਚਪਨ ਤੋਂ ਨੰਦਿਨੀ ਅਤੇ ਵੇਟਰੀ ਮਾਰਨ ਦੋਵੇਂ ਇਕੱਠੀਆਂ ਸਹੇਲੀਆਂ ਸਨ। ਜਵਾਨ ਹੋਣ 'ਤੇ ਵੇਟਰੀ ਨੂੰ ਮੁੰਡਾ ਹੋਣ ਦੀਆਂ ਭਾਵਨਾਵਾਂ ਮਹਿਸੂਸ ਹੋਣ ਲੱਗੀਆਂ ਅਤੇ ਉਸ ਨੇ ਨੰਦਿਨੀ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਪਿਆਰ ਦੀ ਖ਼ਤਾਰ ਵੇਟਰੀ ਨੇ ਆਪਣਾ ਲਿੰਗ ਵੀ ਬਦਲਾ ਦਿੱਤਾ। ਇਹ ਸਭ ਵੇਟਰੀ ਅਤੇ ਨੰਦਿਨੀ ਦੇ ਮਾਪਿਆਂ ਨੂੰ ਬਰਦਾਸ਼ਤ ਨਹੀਂ ਹੋਇਆ। ਵੇਟਰੀ ਦੇ ਮਾਪਿਆਂ ਨੇ ਉਸ ਨੂੰ ਘਰੋਂ ਬੇਦਖ਼ਲ ਕਰ ਦਿੱਤਾ।ਜਦ ਕਿ ਨੰਦਿਨੀ ਨੂੰ ੳੇਸ ਦੇ ਪਰਿਵਾਰ ਵੇਟਰੀ ਤੋਂ ਦੂਰ ਰਹਿਣ ਲਈ ਆਖਿਆ।
ਨੰਦਿਨੀ ਦਾ ਪ੍ਰੇਸ਼ਾਨ ਹੋਣਾ: ਜਿਵੇਂ-ਜਿਵੇਂ ਨੰਦਿਨੀ ਨੂੰ ਵੇਟਰੀ ਦੀਆਂ ਹਰਕਤਾਂ ਤੋਂ ਗੁੱਸਾ ਆਉਣ ਲੱਗਿਆ ਤਾਂ ਉਸ ਨੇ ਵੇਟਰੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਗੱਲ ਵੇਟਰੀ ਮਾਰਨ ਨੂੰ ਸਹਿਣ ਨਹੀਂ ਹੋਈ ਕਿ ਨੰਦਿਨੀ ਹੋਰ ਮੁੰਡਿਆਂ ਦੇ ਸਪੰਰਕ 'ਚ ਆਵੇ।
ਜਨਮ ਦਿਨ ਦਾ ਤੋਹਫ਼ਾ ਮੌਤ:ਇਸੇ ਸਭ ਦੌਰਾਨ ਸ਼ਨੀਵਾਰ ਨੂੰ ਨੰਦਿਨੀ ਦਾ ਜਨਮ ਦਿਨ ਆਇਆ। ਵੇਟਰੀ ਨੇ ਨੰਦਿਨੀ ਨੂੰ ਜਨਮ ਦਿਨ ਤੋਹਫ਼ਾ ਦੇਣ ਲਈ ਬੁਲਾਇਆ। ਦੋਵਾਂ ਨੇ ਸਾਰਾ ਦਿਨ ਮੰਦਰਾਂ ਅਤੇ ਆਸ਼ਰਮਾਂ 'ਚ ਗੁਜ਼ਾਰਿਆ ਪਰ ਰਾਤ ਨੂੰ ਵੇਟਰੀ ਨੇ ਨੰਦਿਨੀ ਦੀਆਂ ਅੱਖਾਂ 'ਤੇ ਪੱਟੀ ਬੰਨ ਕੇ ਤੋਹਫ਼ਾ ਦੇਣ ਦੀ ਗੱਲ ਆਖੀ ਤਾਂ ਸੁੰਨਸਾਨ ਥਾਂ 'ਤੇ ਲਿਜਾ ਕੇ ਪਹਿਲਾਂ ਉਸ ਦੇ ਹੱਥ-ਪੈਰ ਕੱਟ ਕੇ ਸੰਗਲਾਂ ਨਾਲ ਬੰਨ ਦਿੱਤਾ ਅਤੇ ਫਿਰ ਉਸ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਮੁਲਜ਼ਮ ਦੀ ਹੋਈ ਗ੍ਰਿਫ਼ਤਾਰੀ: ਅੱਗ ਨੂੰ ਵੇਖ ਕੇ ਲੋਕ ਇਕੱਠੇ ਹੋਏ ਅਤੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਸਪਤਾਲ ਜਾਂਦੇ ਜਾਂਦੇ ਉਸ ਦੀ ਮੌਤ ਹੋ ਗਈ। ਘਟਨਾ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਆਖਰਕਾਰ ਵੇਟਰੀ ਤੋਂ ਸਾਰਾ ਸੱਚ ਉਗਲਵਾ ਲਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਵੇਟਰੀ ਮਾਰਨ ਨੇ ਪਹਿਲਾਂ ਹੀ ਨੰਦਨੀ ਦੇ ਕਤਲ ਦੀ ਯੋਜਨਾ ਬਣਾਈ ਸੀ, ਉਸਦੇ ਬੈਗ ਵਿੱਚ ਇੱਕ ਚੇਨ, ਇੱਕ ਚਾਕੂ ਅਤੇ ਇੱਕ ਪੈਟਰੋਲ ਦੀ ਬੋਤਲ ਸੀ।