ਪਲਵਲ: ਹਰਿਆਣਾ ਦੇ ਪਲਵਲ ਜ਼ਿਲੇ 'ਚੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪਲਵਲ ਵਿਚ, ਜੋ ਕਿ ਦਿੱਲੀ ਤੋਂ ਸਿਰਫ 70 ਕਿਲੋਮੀਟਰ ਦੀ ਦੂਰੀ 'ਤੇ ਹੈ, ਇੱਕ ਲੜਕੀ ਦੇ ਵਲੋਂ 25 ਲੋਕਾਂ ਤੇ ਗੈਂਗਰੇਪ ਦੇ ਇਲਜ਼ਾਮ ਲਗਾਏ ਹਨ।।ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾ ਦੇ ਆਧਾਰ 'ਤੇ 25 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲੜਕੀ ਨੇ ਦੱਸਿਆ ਹੈ ਕਿ ਫੇਸਬੁੱਕ ‘ਤੇ ਇਕ ਦੋਸਤ ਨੇ ਉਸ ਨੂੰ ਮਿਲਣ ਲਈ ਬੁਲਾਇਆ ਸੀ ਜਿੱਥੋਂ ਉਸਨੂੰ ਅਗਵਾ ਕਰਕੇ ਰਾਮਗੜ੍ਹ ਦੇ ਜੰਗਲ ਵਿੱਚ ਲਿਜਾਇਆ ਗਿਆ ਅਤੇ ਲਗਭਗ 25 ਲੋਕਾਂ ਨੇ ਸਾਰੀ ਰਾਤ ਉਸ ਨਾਲ ਬਲਾਤਕਾਰ ਕੀਤਾ।ਪੀੜਤ ਲੜਕੀ ਨੇ ਦੱਸਿਆ ਕਿ ਸਵੇਰੇ ਉਸਨੂੰ ਨੂੰ ਇੱਕ ਕਬਾੜੀ ਦੇ ਨੇੜੇ ਛੱਡ ਦਿੱਤਾ ਗਿਆ, ਜਿਥੇ ਉਸ ਨਾਲ ਫਿਰ ਸਮੂਹਿਕ ਜਬਰਜਨਾਹ ਕੀਤਾ ਗਿਆ।