ਮੱਧ ਪ੍ਰਦੇਸ਼:ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਸਾਰੇ ਸੂਬਿਆਂ ਵਿੱਚ ਟੀਕਾਕਰਨ ਮੁਹਿੰਮ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ ਤੇ ਹਰ ਕੋਈ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇ ਰਿਹਾ ਹੈ। ਉਥੇ ਹੀ ਕਈ ਸੂਬਿਆਂ ਵਿੱਚ ਸਰਕਾਰ ਨੇ ਟੀਕਾਂ ਨਾ ਲਵਾਉਣ ਵਾਲੇ ਲੋਕਾਂ ਨੂੰ ਜ਼ੁਰਮਾਨਾ ਵੀ ਕਰ ਦਿੱਤੀ ਹੈ, ਪਰ ਫਿਰ ਵੀ ਅਜੇ ਬਹੁਤ ਸਾਰੇ ਦੇਸ਼ ਵਾਸੀ ਕੋਰੋਨਾ ਟੀਕਾਕਰਨ ਤੋਂ ਵਾਂਝੇ ਹਨ।
ਇਹ ਵੀ ਪੜੋ:PM ਮੋਦੀ ਦੀ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਸੋਸ਼ਲ ਮੀਡੀਆ 'ਤੇ ਬਣੇ ਮੀਮਜ਼, ਲੋਕਾਂ ਨੇ ਕਿਹਾ...
ਸਰਕਾਰਾਂ ਵੱਲੋਂ ਸਾਰੇ ਦੇਸ਼ ਵਾਸੀਆਂ ਦਾ ਟੀਕਾਕਰਨ ਲਈ ਘਰ-ਘਰ ਸਿਹਤ ਅਧਿਕਾਰੀ ਭੇਜੇ ਜਾ ਰਹੇ ਹਨ ਤਾਂ ਜੋ ਕੋਰੋਨਾ ਦੀ ਜੰਗ ਜਿੱਤੀ ਜਾ ਸਕੇ, ਪਰ ਕਈ ਲੋਕ ਕੋਰੋਨਾ ਟੀਕਾਕਰਨ ਤੋਂ ਬਚਦੇ ਨਜ਼ਰ ਆ ਰਹੇ ਹਨ ਤੇ ਟੀਕਾ ਨਹੀਂ ਲਵਾ ਰਹੇ ਹਨ। ਉਥੇ ਹੀ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮੁਟਿਆਰ ਟੀਕੇ ਦੇ ਡਰੋਂ ਦਰੱਖਤ ਉੱਤੇ ਜਾ ਚੜ੍ਹੀ।