ਹੈਦਰਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ਦੇ ਦੌਰੇ 'ਤੇ ਹਨ। ਹੈਦਰਾਬਾਦ ਨਗਰ ਨਿਗਮ ਦੀ ਚੋਣ ਅਗਲੇ ਮਹੀਨੇ ਹੋਣੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਚੋਣ ਮੁਹਿੰਮ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦਾ ਦ੍ਰਿੜ ਸੰਕਲਪ ਲਿਆ ਹੈ। ਇਸ ਤੋਂ ਪਹਿਲਾਂ ਯੋਗੀ ਆਦਿੱਤਿਆਨਾਥ ਅਤੇ ਜੇਪੀ ਨੱਡਾ ਹੈਦਰਾਬਾਦ ਦਾ ਦੌਰਾ ਕਰ ਚੁੱਕੇ ਹਨ।
ਨਗਰ ਨਿਗਮ ਚੋਣ ਪ੍ਰਚਾਰ ਲਈ ਹੈਦਰਾਬਾਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
ਗ੍ਰੇਟਰ ਹੈਦਰਾਬਾਦ ਨਗਰ ਨਿਗਮ (ਜੀਐਚਐਮਸੀ) ਦੇ ਚੋਣ ਪ੍ਰਚਾਰ ਲਈ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਦਰਾਬਾਦ ਦੇ ਦੌਰੇ ਉੱਤੇ ਹਨ। ਇਸ ਤੋਂ ਪਹਿਲਾਂ ਯੋਗੀ ਆਦਿੱਤਿਆਨਾਥ ਅਤੇ ਜੇਪੀ ਨੱਡਾ ਹੈਦਰਾਬਾਦ ਦਾ ਦੌਰਾ ਕਰ ਚੁੱਕੇ ਹਨ।
ਨਗਰ ਨਿਗਮ ਚੋਣ ਪ੍ਰਚਾਰ ਲਈ ਹੈਦਰਾਬਾਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
ਇਸ ਤੋਂ ਬਾਅਦ ਸ਼ਾਹ ਨਾਮਪਾਲੀ ਵਿੱਚ ਸਥਿਤ ਭਾਜਪਾ ਦਫਤਰ ਜਾਣਗੇ। ਭਾਜਪਾ ਨੇਤਾਵਾਂ ਅਤੇ ਕਾਰਕੁਨਾਂ ਨਾਲ ਇੱਕ ਪ੍ਰੋਗਰਾਮ ਤੋਂ ਬਾਅਦ, ਅਮਿਤ ਸ਼ਾਹ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ।
ਗਰੇਟਰ ਹੈਦਰਾਬਾਦ ਨਗਰ ਨਿਗਮ (ਜੀਐਚਐਮਸੀ) ਦੀਆਂ ਕੁੱਲ 150 ਨਾਗਰਿਕ ਸਭਾਵਾਂ ਲਈ 1 ਦਸੰਬਰ ਨੂੰ ਵੋਟਿੰਗ ਹੋਵੇਗੀ। ਨਤੀਜੇ 4 ਦਸੰਬਰ ਨੂੰ ਐਲਾਨੇ ਜਾਣਗੇ।