ਗਾਜ਼ੀਆਬਾਦ: ਮੁਰਾਦਨਗਰ ਥਾਣਾ ਖੇਤਰ ਦੇ ਬੰਬਾ ਰੋਡ 'ਤੇ ਸਥਿਤ ਸ਼ਮਸ਼ਾਨ ਘਾਟ ਕੰਪਲੈਕਸ 'ਚ ਗੈਲਰੀ ਦੀ ਅੱਜ ਛੱਤ ਡਿੱਗ ਗਈ। ਇਸ ਵਿੱਚ ਲਗਭਗ ਦਰਜਨਾਂ ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਲੈਂਟਰ ਖੰਭਿਆਂ 'ਤੇ ਖੜ੍ਹਾ ਸੀ ਅਤੇ ਅੰਤਿਮ ਸਸਕਾਰ ਕਰਨ ਆਏ ਲੋਕਾਂ 'ਤੇ ਲੈਂਟਰ ਡਿੱਗ ਪਿਆ। ਇਸ ਹਾਦਸੇ 'ਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ।
ਗਾਜ਼ੀਆਬਾਦ: ਸ਼ਮਸ਼ਾਨ ਘਾਟ ਦੇ ਲੈਂਟਰ ਦੀ ਡਿੱਗੀ ਕੰਧ, 25 ਲੋਕਾਂ ਦੀ ਮੌਤ - ਸ਼ਮਸ਼ਾਨ ਘਾਟ ਦੀ ਲੈਂਟਰ ਦੀ ਕੰਧ ਡਿੱਗੀ
ਗਾਜ਼ੀਆਬਾਦ ਦੇ ਮੁਰਾਦਨਗਰ ਥਾਣਾ ਖੇਤਰ ਦੇ ਬੰਬਾ ਰੋਡ 'ਤੇ ਸ਼ਮਸ਼ਾਨ ਘਾਟ ਕੰਪਲੈਕਸ 'ਚ ਗੈਲਰੀ ਦੀ ਛੱਤ ਡਿੱਗ ਗਈ। ਇਸ ਵਿੱਚ ਲਗਭਗ ਦਰਜਨਾਂ ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਇਸ ਹਾਦਸੇ 'ਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ।
ਮਲਬੇ ਨੂੰ ਹਟਾਇਆ ਜਾ ਰਿਹਾ ਹੈ ਅਤੇ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਭਾਰੀ ਭੀੜ ਜਮ੍ਹਾ ਹੈ। ਮੀਂਹ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਡੀਆਰਐਫ ਦੀ ਟੀਮ ਵੀ ਮੌਕੇ ‘ਤੇ ਰਵਾਨਾ ਹੋ ਗਈ ਹੈ।
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਘਟਨਾ 'ਤੇ ਦੁੱਖ ਜ਼ਾਹਿਰ ਕਰਦਿਆਂ ਲਿਖਿਆ, 'ਗਾਜ਼ੀਆਬਾਦ ਦੇ ਮੁਰਾਦਨਗਰ ਵਿਖੇ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਮੈਨੂੰ ਬਹੁਤ ਦੁੱਖ ਹੋਇਆ। ਇਸ ਦੁੱਖ ਦੀ ਘੜੀ ਵਿੱਚ ਮੈਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਸੋਗ ਪ੍ਰਗਟ ਕਰਦਾ ਹਾਂ ਅਤੇ ਨਾਲ ਹੀ ਇੱਛਾ ਕਰਦਾ ਹਾਂ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕ ਜਲਦੀ ਤੋਂ ਜਲਦੀ ਠੀਕ ਹੋ ਜਾਣ।'