ਨਿਊਯਾਰਕ:ਮਾਈਕਰੋਸਾਫਟ ਕਾਰਪੋਰੇਸ਼ਨ ਦੇ ਮੈਂਬਰਾਂ ਨੇ 2020 ਵਿਚ ਕੰਪਨੀ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਆਪਣੇ ਬੋਰਡ ਵਿਚ ਰੱਖਣਾ ਉਚਿਤ ਨਹੀਂ ਮੰਨਿਆ ਸੀ ਕਿਉਂਕਿ ਉਨਾਂ ਦੀ ਕੰਪਨੀ ਦੀ ਇਕ ਮਹਿਲਾ ਮੁਲਾਜ਼ਮ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕੀਤੀ ਗਈ ਸੀ ਜਿਸ ਨੂੰ ਅਣਉਚਿਤ ਮੰਨਿਆ ਗਿਆ ਸੀ। ਵਾਲ ਸਟ੍ਰੀਟ ਜਰਨਲ ਦੀ ਇਕ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ।
ਸਰੋਤਾਂ ਦਾ ਹਵਾਲਾ ਦਿੰਦੇ ਹੋਏ ‘ਦ ਜਨਰਲ’ ਨੇ ਐਤਵਾਰ ਨੂੰ ਇੱਕ ਆਨਲਾਈਨ ਰਿਪੋਰਟ ਵਿੱਚ ਦੱਸਿਆ ਕਿ ਇਸ ਕੇਸ ਦੀ ਜਾਂਚ ਕਰ ਰਹੇ ਬੋਰਡ ਮੈਂਬਰਾਂ ਨੇ 2019 ਦੇ ਅਖੀਰ ਵਿੱਚ ਜਾਂਚ ਲਈ ਇੱਕ ਕਾਨੂੰਨੀ ਫਰਮ ਨੂੰ ਨੌਕਰੀ ‘ਤੇ ਰੱਖਿਆ ਸੀ। ਜਦੋਂ ਮਾਈਕਰੋਸਾਫਟ ਦੇ ਇੰਜੀਨੀਅਰ ਨੇ ਇੱਕ ਚਿੱਠੀ ‘ਚ ਇਲਜ਼ਾਮ ਲਗਾਇਆ ਕਿ ਉਸ ਦੇ ਕਈ ਸਾਲਾਂ ਤੋਂ ਗੇਟਸ ਨਾਲ ਸਰੀਰਕ ਸੰਬੰਧ ਸਨ। ਜਨਰਲ ਦੀ ਰਿਪੋਰਟ ਦੇ ਅਨੁਸਾਰ ਇਸ ਮਾਮਲੇ ਤੋਂ ਜਾਣੂ ਹਰ ਇੱਖ ਸ਼ਖ਼ਸ ਦੇ ਦੱਸਿਆ ਕਿ ਗੇਟਸ ਨੇ ਜਾਂਚ ਸਮਾਪਤ ਹੋਣ ਤੋਂ ਪਹਿਲਾਂ ਬੋਰਡ ਤੋਂ ਅਸਤੀਫਾ ਦੇ ਦਿੱਤਾ
ਗੇਟਸ ਦੇ ਇੱਕ ਅਗਿਆਤ ਬੁਲਾਰੇ ਨੇ ‘ਦ ਜਨਰਲ’ ਵਿੱਚ ਮੰਨਿਆ ਕਿ ਬਿਲ ਗੇਟਸ ਦਾ ਤਕਰੀਬਨ 20 ਸਾਲ ਪਹਿਲਾਂ ਇੱਕ ਪ੍ਰੇਮ ਸੰਬੰਧ ਸੀ ਅਤੇ ਉਹ ਖ਼ਤਮ ਹੋ ਗਿਆ। ਉਸਨੇ ਨਾਲ ਹੀ ਦੱਸਿਆ ਕਿ ਬੋਰਡ ਤੋਂ ਹਟਣ ਦਾ ਉਨਾਂ ਦਾ ਫੈਸਲਾ ਕਿਸੇ ਵੀ ਤਰ੍ਹਾਂ ਨਾਲ ਇਸ ਮਾਮਲੇ ਦੇ ਨਾਲ ਸਬੰਧਿਤ ਨਹੀਂ ਸੀ। ਇਸ ਮਹੀਨੇ ਦੀ ਸ਼ੁਰੂਆਤ ਚ 27 ਸਾਲ ਦੇ ਵਿਆਹ ਤੋਂ ਬਾਅਦ ਬਿਲ ਅਤੇ ਮੇਲਿੰਡਾ ਗੇਟਸ ਨੇ ਤਲਾਕ ਦਾ ਐਲਾਨ ਕੀਤਾ। ਹਾਲਾਂਕਿ ਉਹ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਚ ਇਕੱਠੇ ਕੰਮ ਕਰਨਾ ਜਾਰੀ ਰੱਖਣਗੇ।