ਬੁੰਲਦਸ਼ਹਿਰ: ਸਰਕਾਰੀ ਪੋਲੀਟੈਕਨਿਕ ਕਾਲਜ ਦੇ ਹੋਸਟਲ ਦੀ ਰਸੋਈ 'ਚ ਗੈਸ ਸਿਲੰਡਰ ਫਟਣ ਕਾਰਨ 10 ਵਿਦਿਆਰਥੀਆਂ ਸਮੇਤ 13 ਲੋਕ ਝੁਲਸ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਵਿਦਿਆਰਥੀਆਂ ਨੂੰ ਅਲੀਗੜ੍ਹ ਹਾਇਰ ਮੈਡੀਕਲ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਸੋਮਵਾਰ ਨੂੰ ਬੁਲੰਦਸ਼ਹਿਰ ਜ਼ਿਲੇ ਦੀ ਡਿਬਈ ਤਹਿਸੀਲ ਦੇ ਪੋਲੀਟੈਕਨਿਕ ਕਾਲਜ 'ਚ ਸਿਲੰਡਰ ਫਟ ਗਿਆ। ਕਾਲਜ 'ਚ ਸਿਲੰਡਰ ਧਮਾਕੇ 'ਚ 13 ਲੋਕ ਝੁਲਸ ਗਏ ਸਨ। ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਖਾਣਾ ਬਣਾਉਂਦੇ ਸਮੇਂ ਹੋਸਟਲ ਦੀ ਰਸੋਈ 'ਚ 5 ਕਿਲੋਗ੍ਰਾਮ ਸਮਰੱਥਾ ਵਾਲਾ ਸਿਲੰਡਰ ਫੱਟ ਗਿਆ।