ਪੰਜਾਬ

punjab

ETV Bharat / bharat

Murder in Tihar Jail: ਤਿਹਾੜ ਜੇਲ੍ਹ 'ਚ ਫਿਰ ਗੈਂਗ ਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ - ਤਿਹਾੜ ਜੇਲ੍ਹ ਚ ਫਿਰ ਗੈਂਗ ਵਾਰ

ਤਿਹਾੜ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਸੁਰੱਖਿਆ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਡੇ ਦਾਅਵੇ ਕਰਦਾ ਰਹਿੰਦਾ ਹੈ, ਪਰ ਇਸ ਦੌਰਾਨ ਮੰਗਲਵਾਰ ਸਵੇਰੇ ਜੇਲ੍ਹ ਅੰਦਰ ਹੀ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਤਿਹਾੜ ਜੇਲ 'ਚ ਬੰਦ ਕੈਦੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

Murder in Tihar Jail
Murder in Tihar Jail

By

Published : May 2, 2023, 10:01 AM IST

ਨਵੀਂ ਦਿੱਲੀ:ਏਸ਼ੀਆ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਤਿਹਾੜ ਜੇਲ੍ਹ ਵਿੱਚ ਇੱਕ ਵਾਰ ਫਿਰ ਕੈਦੀ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਦਿੱਲੀ ਦੇ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਜੇਲ੍ਹ ਅੰਦਰ ਕਤਲ ਕਰ ਦਿੱਤਾ ਗਿਆ ਹੈ ਤੇ ਇਹ ਘਟਨਾ ਮੰਗਲਵਾਰ ਸਵੇਰੇ 7:00 ਵਜੇ ਵਾਪਰੀ ਹੈ।

ਇਹ ਵੀ ਪੜੋ:ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ, ਕੁਝ ਮੁਲਾਜ਼ਮ ਸਮੇਂ ਸਿਰ, ਕਈ ਕੁਰਸੀਆਂ ਤੋਂ ਰਹੇ ਗੈਰ ਹਾਜ਼ਰ

ਇੱਕ ਕੈਦੀ ਨੇ ਕੀਤਾ ਹਮਲਾ:ਤਿਹਾੜ ਜੇਲ 'ਚ ਬੰਦ ਗੈਂਗਸਟਰ ਟਿੱਲੂ ਤਾਜਪੁਰੀਆ 'ਤੇ ਮੁਲਜ਼ਮ ਯੋਗੇਸ਼ ਟੁੰਡਾ ਨੇ ਲੋਹੇ ਦੀ ਗਰਿੱਲ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਟਿੱਲੂ ਦੇ ਨਾਲ ਇੱਕ ਹੋਰ ਕੈਦੀ ਰੋਹਿਤ ਵੀ ਜ਼ਖਮੀ ਹੋ ਗਿਆ। ਦੋਵਾਂ ਨੂੰ ਦਿਆਲ ਉਪਾਧਿਆਏ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਟਿੱਲੂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਜ਼ਖਮੀ ਰੋਹਿਤ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਪੱਛਮੀ ਜ਼ਿਲ੍ਹੇ ਦੇ ਐਡੀਸ਼ਨਲ ਡੀਸੀਪੀ ਅਕਸ਼ਤ ਕੌਸ਼ਲ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਸਵੇਰੇ ਦੀਨਦਿਆਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਤਿਹਾੜ ਜੇਲ੍ਹ ਦੇ ਦੋ ਕੈਦੀ ਦੀਨਦਿਆਲ ਹਸਪਤਾਲ 'ਚ ਦਾਖਲ ਹਨ। ਜਿਸ ਵਿੱਚ ਟਿੱਲੂ ਤਾਜਪੁਰੀਆ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੂਜਾ ਕੈਦੀ ਰੋਹਿਤ ਜ਼ਖਮੀ ਹੈ। ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਕੈਦੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ:ਦੱਸ ਦੇਈਏ ਕਿ ਤਿਹਾੜ ਜੇਲ 'ਚ ਕੈਦੀਆਂ ਦੀ ਸੁਰੱਖਿਆ 'ਤੇ ਅਕਸਰ ਸਵਾਲ ਉੱਠਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਜੇਲ੍ਹ ਵਿੱਚ ਹੀ ਇੱਕ ਹੋਰ ਬਦਮਾਸ਼ ਪ੍ਰਿੰਸ ਤਿਵਾਤੀਆ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਲੜਾਈ ਦੌਰਾਨ ਕਰੀਬ 4 ਕੈਦੀ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ 2021 ਵਿੱਚ ਅੰਕਿਤ ਗੁੱਜਰ ਨਾਮਕ ਇੱਕ ਬਦਮਾਸ਼ ਦੀ ਜੇਲ੍ਹ ਦੇ ਅੰਦਰ ਹੀ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜੋ:Weather Update: ਪੰਜਾਬ ਸਮੇਤ ਦੇਸ਼ ਭਰ 'ਚ ਅਗਲੇ ਦੋ ਦਿਨਾਂ ਤੱਕ ਮੀਂਹ ਦਾ ਅਲਰਟ

ABOUT THE AUTHOR

...view details