ਚੰਡੀਗੜ੍ਹ : ਮੋਸਟ ਵਾਂਟੇਡ ਨਸ਼ਾ ਸਮੱਗਲਰ ਅਤੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਪੁੱਤਰ ਭੁਪਿੰਦਰ ਸਿੰਘ ਵਾਸੀ ਫਿਰੋਜ਼ਪੁਰ ਤੇ ਜਸਪ੍ਰੀਤ ਸਿੰਘ ਜੱਸੀ ਪੁੱਤਰ ਰਵਿੰਦਰ ਸਿੰਘ ਵਾਸੀ ਖਰੜ ਜਿਨ੍ਹਾਂ ਦੇ ਸਿਰ 'ਤੇ 15 ਲੱਖ ਰੁਪਏ ਦਾ ਇਨਾਮ ਸੀ ਦਾ STF ਅਤੇ ਪੱਛਮੀ ਬੰਗਾਲ ਦੀ ਪੁਲਿਸ ਨੇ ਐਨਕਾਊਂਟਰ ਕਰ ਕੇ ਕੋਲਕਾਤਾ 'ਚ ਮਾਰ ਮੁਕਾ ਦਿੱਤਾ।
ਪੰਜਾਬ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸਟੀਐਫ ਪੱਛਮੀ ਬੰਗਾਲ ਤੇ ਪੰਜਾਬ ਪੁਲਿਸ ਨੇ ਬੁੱਧਵਾਰ ਦੁਪਹਿਰ ਜਦੋਂ ਉਨ੍ਹਾਂ ਦੇ ਅਪਾਰਟਮੈਂਟ ‘ਤੇ ਛਾਪਾ ਮਾਰਿਆ ਤਾਂ ਉਨ੍ਹਾਂ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਪੁਲਿਸ ਨੇ ਜਵਾਬੀ ਗੋਲੀ ਚਲਾਈ ਤਾਂ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ। ਡੀਜੀਪੀ ਇਨ੍ਹਾਂ ਦੋਵੇਂ ਲੁਧਿਆਣਾ ਦੇ ਜਗਰਾਉਂ ਵਿਖੇ ਦੋ ਏਐਸਆਈਜ਼ ਦੇ ਹੋਏ ਕਤਲ ਮਾਮਲੇ ਲੋੜੀਂਦੇ ਸਨ ।
ਭਰਤ ਕੁਮਾਰ ਸਾਹਨੇਵਾਲ ਜੈਪਾਲ ਦਾ ਮਦਦਗਾਰ
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਜ ਭਰਤ ਕੁਮਾਰ ਵਾਸੀ ਸਾਹਨੇਵਾਲ, ਲੁਧਿਆਣਾ ਜੋ ਜੈਪਾਲ ਅਤੇ ਜੱਸੀ ਦਾ ਨੇੜਲਾ ਸਾਥੀ ਹੈ ਨੂੰ ਪੁਲਿਸ ਨੇ ਰਾਜਪੁਰਾ ਦੇ ਸ਼ੰਭੂ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 30 ਬੋਰ ਦੀ ਇੱਕ ਪਿਸਤੌਲ ਇੱਕ ਹੌਂਡਾ ਐਸਕੌਰਡ ਗੱਡੀ ਬਰਾਮਦ ਕੀਤੀ ਹੈ। ਜੈਪਾਲ ਭੁੱਲਰ ਦਾ ਕਰੀਬੀ ਸਹਿਯੋਗੀ ਭਰਤ ਜੈਪਾਲ ਅਤੇ ਜੱਸੀ ਦੀ ਪੰਜਾਬ ਤੋਂ ਭੱਜਣ ਤੋਂ ਬਾਅਦ ਐਮਪੀ ਦੇ ਗਵਾਲੀਅਰ ਖੇਤਰ ਵਿਚ ਜੈਪਾਲ ਦੀ ਮਦਦ ਕਰ ਰਹੇ ਸਨ।
ਕੋਲਕਾਤਾ ਵਿੱਚ ਇਕ ਕਿਰਾਏ ਦੇ ਅਪਾਰਟਮੈਂਟ 'ਚ
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਭਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਉਸ ਤੋਂ ਪੁਲਿਸ ਨੇ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਜੈਪਾਲ ਅਤੇ ਜੱਸੀ ਕੋਲਕਾਤਾ ਵਿੱਚ ਇਕ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿ ਰਹੇ ਹਨ। ਪੰਜਾਬ ਪੁਲਿਸ ਨੇ ਤੁਰੰਤ ਇੱਕ ਵਿਸ਼ੇਸ਼ ਟੀਮ ਨੂੰ ਕੋਲਕਾਤਾ ਭੇਜਿਆ।
ਡੀਜੀਪੀ ਨੇ ਦੱਸਿਆ ਕਿ ਕੋਲਕਾਤਾ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬਾਅਦ ਦੁਪਹਿਰ ਨੂੰ ਜਾਣਕਾਰੀ ਦਿੱਤੀ ਕਿ ਐਸਟੀਐਫ ਕੋਲਕਾਤਾ ਦੀ ਜਵਾਬੀ ਫਾਇਰਿੰਗ ਵਿੱਚ ਦੋਵੇਂ ਅਪਰਾਧੀ ਮਾਰੇ ਗਏ ਹਨ, ਜਿਸ ਵਿੱਚ ਉਨ੍ਹਾਂ ਦੇ ਇੱਕ ਪੁਲਿਸ ਇੰਸਪੈਕਟਰ ਨੂੰ ਵੀ ਗੋਲੀਆਂ ਲੱਗੀਆਂ ਸਨ।
ਕਿਵੇਂ ਪਹੁੰਚੀ ਕੋਲਕਾਤਾ ਪੰਜਾਬ ਪੁਲਿਸ ?