ਮੇਰਠ:ਯੂਪੀ ਐਸਟੀਐਫ ਨੇ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ ਗੈਂਗਸਟਰ ਅਨਿਲ ਦੁਜਾਨਾ ਨੂੰ ਮਾਰ ਦਿੱਤਾ ਹੈ। ਅਨਿਲ ਦੁਜਾਨਾ ਪੱਛਮੀ ਯੂਪੀ ਦਾ ਇੱਕ ਵੱਡਾ ਇਤਿਹਾਸ ਸ਼ੀਟਰ ਅਪਰਾਧੀ ਹੈ। ਖ਼ਤਰਨਾਕ ਗੈਂਗਸਟਰ ਅਨਿਲ ਦੁਜਾਨਾ ਨੂੰ STF ਨੇ ਐਨਕਾਊਂਟਰ 'ਚ ਮਾਰ ਦਿੱਤਾ ਹੈ।
ਕੌਣ ਹੈ ਅਨਿਲ ਦੁਜਾਨਾ :ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫ਼ੋਰਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਪੱਛਮੀ ਉੱਤਰ ਪ੍ਰਦੇਸ਼ 'ਚ ਅਨਿਲ ਦੁਜਾਨਾ ਦਾ ਵੱਡਾ ਖੌਫ ਸੀ। ਇਹ ਵੀ ਯਾਦ ਰਹੇ ਕਿ ਦੁਜਾਨਾ 'ਤੇ ਕਰੀਬ 60 ਤੋਂ ਵੱਧ ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਪੁਲਿਸ ਵੀ ਕਾਫੀ ਸਮੇਂ ਤੋਂ ਇਸਦੀ ਭਾਲ ਕਰ ਰਹੀ ਸੀ। ਦੁਜਾਨਾ ਜੇਲ੍ਹ ਬੰਦ ਕੀਤਾ ਗਿਆ ਤਾਂ 2012 'ਚ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਪਰ ਅਨਿਲ ਦੁਜਾਨਾ ਜੇਲ੍ਹ ਤੋਂ ਆਉਣ ਤੋਂ ਬਾਅਦ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਸੀ। ਹਾਲਾਤ ਇਹ ਸਨ ਕਿ ਦਿੱਲੀ-ਐੱਨ.ਸੀ.ਆਰ. ਦੇ ਇਲਾਕੇ 'ਚ ਵਿੱਚ ਇਸਦਾ ਖੌਫ ਪਸਰਿਆ ਹੋਇਆ ਸੀ।
ਇਹ ਸਨ ਮਾਮਲੇ ਦਰਜ :ਜਾਣਕਾਰੀ ਮੁਤਾਬਿਕ ਅਨਿਲ ਦੁਜਾਨਾ ਦੇ ਖਿਲਾਫ 18 ਕਤਲ ਅਤੇ 62 ਹੋਰ ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਅਨਿਲ ਦੁਜਾਨਾ ਉੱਤੇ ਕਤਲ, ਫਿਰੌਤੀ, ਡਕੈਤੀ, ਜ਼ਮੀਨ ਹੜੱਪਣ ਅਤੇ ਸੁਪਾਰੀ ਲੈ ਕੇ ਕਤਲ ਕਰਨ ਦੀਆਂ ਵਾਰਦਾਤਾਂ ਕਰਨ ਦੇ ਵੀ ਗੰਭੀਰ ਇਲਜਾਮ ਹਨ। ਇਸ ਤੋਂ ਇਲਾਵਾ ਇਹ ਗੈਂਗਸਟਰ ਗਰੋਹ ਵੀ ਚਲਾਉਂਦਾ ਸੀ। ਇਹ ਵੀ ਯਾਦ ਰਹੇ ਕਿ ਇੱਕ ਹੋਰ ਗੈਂਗਸਟਰ ਸੁੰਦਰ ਭਾਟੀ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਦੁਜਾਨਾ ਦਾ ਕੱਟੜ ਦੁਸ਼ਮਣ ਸੀ। ਭਾਟੀ ਉੱਤੇ ਇਕ ਵਾਰ ਦੁਜਾਨਾ ਨੇ AK 47 ਨਾਲ ਹਮਲਾ ਵੀ ਕੀਤਾ ਸੀ।