ਕਾਨਪੁਰ:ਜ਼ਿਲ੍ਹੇ ਦੇ ਬਰਾੜਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਡਾਕਟਰ ਦੀ ਧੀ ਨਾਲ ਉਸਦੇ ਹੀ ਦੋਸਤਾਂ ਨੇ ਸਮੂਹਿਕ ਬਲਾਤਕਾਰ ਕੀਤਾ। ਇੱਕ Instagram ਦੋਸਤ ਲੜਕੀ ਨੂੰ ਹੁੱਕਾ ਬਾਰ ਵਿੱਚ ਬੁਲਾਇਆ। ਇਸ ਦੌਰਾਨ ਲੜਕੀ ਦੇ ਦੋਸਤਾਂ ਨੇ ਕੋਲਡ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਲੜਕੀ ਨੂੰ ਪੀਣ ਲਈ ਦਿੱਤਾ। ਇਸ ਤੋਂ ਬਾਅਦ ਆਰੋਪੀ ਆਪਣੇ ਹੋਰ ਸਾਥੀਆਂ ਨਾਲ ਲੜਕੀ ਨੂੰ ਸੁੰਨਸਾਨ ਥਾਂ 'ਤੇ ਲੈ ਗਿਆ, ਜਿੱਥੇ ਉਸ ਨਾਲ ਗੈਂਗਰੇਪ ਕੀਤਾ।
ਇਸ ਦੌਰਾਨ ਵਿਰੋਧ ਕਰਨ 'ਤੇ ਲੜਕੀ ਦੇ ਸਰੀਰ ਨੂੰ ਕਈ ਥਾਵਾਂ 'ਤੇ ਨੋਚਿਆ ਗਿਆ। ਲੜਕੀ ਕਿਸੇ ਤਰ੍ਹਾਂ ਅਰੋਪੀਆਂ ਦੇ ਚੁੰਗਲ ਤੋਂ ਬਚ ਕੇ ਘਰ ਪਹੁੰਚੀ। ਉਸ ਨੇ ਘਟਨਾ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਲੜਕੀ ਦੇ ਪਿਤਾ ਦੇ ਸਿਕਾਇਤ ਉੱਤੇ ਬਰਾੜਾ ਪੁਲਿਸ ਨੇ 3 ਨਾਮੀ ਅਤੇ 5 ਅਣਪਛਾਤੇ ਲੋਕਾਂ 'ਤੇ ਬਲਾਤਕਾਰ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੀੜਤਾ ਦੇ ਪਿਤਾ ਡਾਕਟਰ ਨੇ ਦੱਸਿਆ ਕਿ 3 ਮਾਰਚ ਸ਼ੁੱਕਰਵਾਰ ਨੂੰ ਉਸ ਦੀ 16 ਸਾਲਾ ਬੇਟੀ ਨੂੰ ਬੜਾ ਵਾਸੀ ਵਿਨੈ ਠਾਕੁਰ ਨੇ ਹੁੱਕਾ ਬਾਰ 'ਤੇ ਬੁਲਾਇਆ ਸੀ। ਵਿਨੈ ਨੇ ਉਸ ਨੂੰ ਹੁੱਕਾ ਪੀਣ ਲਈ ਮਜਬੂਰ ਕੀਤਾ। ਇਨਕਾਰ ਕਰਨ ਦੇ ਬਾਵਜੂਦ ਉਸ ਨੂੰ ਹੁੱਕਾ ਪਿਲਾਇਆ ਗਿਆ। ਇਸ ਤੋਂ ਬਾਅਦ ਕੋਲਡ ਡਰਿੰਕ ਵਿੱਚ ਨਸ਼ੀਲੀਆਂ ਦਵਾਈਆਂ ਮਿਲਾ ਕੇ ਪੀਣ ਲਈ ਦਿੱਤੀਆਂ ਗਈਆਂ। ਜਦੋਂ ਬੇਟੀ ਬੇਹੋਸ਼ ਹੋ ਗਈ ਤਾਂ ਵਿਨੈ ਆਪਣੇ ਹੋਰ ਦੋਸਤਾਂ ਨਾਲ ਮਿਲ ਕੇ ਉਸ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ, ਉੱਥੇ ਉਸ ਨਾਲ ਬਲਾਤਕਾਰ ਕੀਤਾ। ਵਿਰੋਧ ਕਰਨ 'ਤੇ ਵਿਨੈ ਅਤੇ ਉਸ ਦੇ ਸਾਥੀ ਅਜੈ, ਅਮਨ ਤੋਂ ਇਲਾਵਾ 4-5 ਹੋਰ ਲੜਕਿਆਂ ਨੇ ਵੀ ਉਸ ਦੀ ਕੁੱਟਮਾਰ ਕੀਤੀ।