ਮੁੰਬਈ:ਮਹਾਰਾਸ਼ਟਰ ਜੇ ਠਾਣੇ ਜ਼ਿਲ੍ਹੇ ਚ ਨਾਬਾਲਿਗ ਦੇ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇੱਥੇ ਨਾਬਾਲਿਗ ਨਾਲ 30 ਲੋਕਾਂ ਨੇ ਬਲਾਤਕਾਰ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਫਰਾਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜੋ: ਲੱਖਾਂ ਦੀ ਜਾਅਲੀ ਕਰੰਸੀ ਸਮੇਤ ਨੌਜਵਾਨ ਗ੍ਰਿਫ਼ਤਾਰ
ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੀ ਭਾਲ ਲਈ ਇੱਕ ਟੀਮ ਦਾ ਗਠਨ ਕੀਤਾ ਹੈ। ਪੁਲਿਸ ਘਟਨਾ ਦੀ ਹੋਰ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ 15 ਸਾਲਾ ਪੀੜਤ ਲੜਕੀ ਮਹਾਰਾਸ਼ਟਰ ਦੇ ਇੱਕ ਇਲਾਕੇ ਚ ਰਹਿੰਦੀ ਹੈ। 22 ਜਨਵਰੀ, 2021 ਨੂੰ ਪੀੜਤਾ ਦੇ ਪ੍ਰੇਮੀ ਨੇ ਉਸ ਨਾਲ ਘਿਨਾਉਣਾ ਅਪਰਾਧ ਕੀਤਾ ਅਤੇ ਵੀਡੀਓ ਬਣਾਈ। ਉਸ ਸਮੇਂ ਤੋਂ ਹੀ ਦੋਸ਼ੀ ਪੀੜਤ ਲੜਕੀ ਨਾਲ ਨੌਂ ਮਹੀਨਿਆਂ ਤੱਕ ਬਲਾਤਕਾਰ ਕਰਦਾ ਰਿਹਾ, ਅਤੇ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦਿੰਦਾ ਰਿਹਾ। ਇਸ ਸਬੰਧੀ 22 ਸਤੰਬਰ ਨੂੰ ਥਾਣੇ ਵਿੱਚ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜੋ: ਹਰਿਆਣਾ 'ਚ ਸਕੂਲ ਦੀ ਡਿੱਗੀ ਛੱਤ, ਵੱਡਾ ਹਾਦਸਾ ਹੋਣੋ ਟੱਲਿਆ