ਜਲੰਧਰ: ਪੂਰੇ ਦੇਸ਼ ਵਿੱਚ ਅੱਜ ਗਣੇਸ਼ ਚਤੁਰਥੀ(Ganesh Chaturthi) ਨਾਲ ਗਣੇਸ਼ ਉਤਸਵ ਦਾ ਆਰੰਭ ਹੋ ਗਿਆ। ਅੱਜ ਜਿਥੇ ਪੂਰੇ ਦੇਸ਼ ਵਿੱਚ ਭਗਤਾਂ ਨੇ ਆਪਣੇ ਘਰਾਂ ਵਿੱਚ ਗਣੇਸ਼ ਭਗਵਾਨ ਦੀ ਮੂਰਤੀ ਸਥਾਪਤ ਕੀਤੀ। ਉੱਧਰ ਇਸ ਮੌਕੇ ਆਪਣੇ ਘਰਾਂ ਵਿੱਚ ਉਨ੍ਹਾਂ ਦਾ ਭਰਪੂਰ ਸੁਆਗਤ ਢੋਲ ਵਾਜਿਆਂ ਨਾਲ ਕੀਤਾ। ਜਲੰਧਰ(Jalandhar) ਵਿੱਚ ਵੀ ਅੱਜ ਭਗਤਾਂ ਨੇ ਗਣਪਤੀ ਨੂੰ ਆਪਣੇ ਘਰ ਹਰੇਕ ਨੇ ਭਗਵਾਨ ਨੂੰ ਲਿਆਂਦਾ। ਜਦੋਂ ਪੁੱਜੇ ਅਤੇ ਉਨ੍ਹਾਂ ਦੀ ਮੂਰਤੀ ਨੂੰ ਆਪਣੇ ਘਰ ਵਿੱਚ ਸਥਾਪਿਤ ਕੀਤਾ।
ਜ਼ਿਕਰਯੋਗ ਹੈ ਕਿ ਗਣੇਸ਼ ਭਗਵਾਨ ਨੂੰ ਹਿੰਦੂ ਧਰਮ ਵਿੱਚ ਜਿੱਥੇ ਵੱਖ ਵੱਖ ਨਾਮਾਂ ਤੋਂ ਜਾਣਿਆ ਜਾਂਦਾ ਹੈ। ਉੱਥੇ ਹਰ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਗਣਪਤੀ ਪੂਜਾ ਹੁੰਦੀ ਹੈ, ਤਾਂ ਕੀ ਉਸ ਕੰਮ ਵਿੱਚ ਖ਼ੂਬ ਵੱਧਣ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਘਨਹਰਤਾ ਵੀ ਕਿਹਾ ਜਾਂਦਾ ਹੈ।
ਅੱਜ ਜਲੰਧਰ ਵਿੱਚ ਗਣਪਤੀ ਨੂੰ ਆਪਣੇ ਘਰ ਲਿਆ ਕੇ ਲੋਕਾਂ ਨੇ ਢੋਲ ਵਾਜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਲੋਕ ਬੇਹੱਦ ਖੁਸ਼ ਨਜ਼ਰ ਆਏ। ਇਸ ਮੌਕੇ ਭਗਤਾਂ ਨੇ ਕਿਹਾ ਕਿ ਕੋਰੋਨਾ ਦੇ ਚਲਦੇ ਪਿਛਲੇ ਦੋ ਸਾਲ ਤੋਂ ਉਹ ਸ੍ਰੀ ਗਣੇਸ਼ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਦਾ ਪੂਜਨ ਨਹੀਂ ਕਰ ਪਾਏ ਸੀ।