ਕਰਨਾਲ:ਹਿੰਦੂ ਪੰਚਾਗ ਅਨੁਸਾਰ, ਭਾਦਰਪਦ ਮਹੀਨੇ ਦੀ ਸ਼ੁਕਲ ਪੱਖ ਚਤੁਰਥੀ ਤਰੀਕ ਦੇ ਨਾਲ ਗਣੇਸ਼ ਚਤੁਰਥੀ ਸ਼ੁਰੂ ਹੋ ਜਾਂਦੀ ਹੈ। ਭਾਰਤ 'ਚ ਗਣੇਸ਼ ਚਤੁਰਥੀ ਨੂੰ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਗਣੇਸ਼ ਚਤੁਰਥੀ ਦੀ ਸ਼ੁਰੂਆਤ 19 ਸਤੰਬਰ ਤੋਂ ਹੋ ਰਹੀ ਹੈ। ਗਣੇਸ਼ ਚਤੁਰਥੀ 10 ਦਿਨਾਂ ਦੀ ਹੁੰਦੀ ਹੈ। ਪਹਿਲੇ ਦਿਨ ਲੋਕ ਗਣਪਤੀ ਭਗਵਾਨ ਨੂੰ ਆਪਣੇ ਘਰ ਲੈ ਕੇ ਆਉਦੇ ਹਨ ਅਤੇ ਉਨ੍ਹਾਂ ਦੀ ਆਪਣੇ ਘਰ 'ਚ ਸਥਾਪਨਾ ਕਰਦੇ ਹਨ। ਜਿਸ ਤੋਂ ਬਾਅਦ ਗਣਪਤੀ ਭਗਵਾਨ ਦੀ ਪਜਾ ਕੀਤੀ ਜਾਂਦੀ ਹੈ ਅਤੇ 10ਵੇਂ ਦਿਨ ਉਨ੍ਹਾਂ ਦਾ ਵਿਸਰਜਨ ਕੀਤਾ ਜਾਂਦਾ ਹੈ।
ਗਣੇਸ਼ ਜੀ ਦੀ ਪੂਜਾ: ਭਗਵਾਨ ਗਣੇਸ਼ ਨੂੰ ਸ਼ੁੱਭ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੇਕਰ ਕੋਈ ਵੀ ਸ਼ੁਭ ਜਾਂ ਧਾਰਮਿਕ ਕੰਮ ਕਰਦਾ ਹੈ, ਤਾਂ ਸਭ ਤੋਂ ਪਹਿਲਾ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਗਣੇਸ਼ ਚਤੁਰਥੀ ਦਾ ਕਾਫ਼ੀ ਮਹੱਤਵ ਹੈ। ਗਣੇਸ਼ ਦੀ ਪੂਜਾ ਕਰਨ ਨਾਲ ਘਰ 'ਚ ਸੁੱਖ ਆਉਦਾ ਹੈ ਅਤੇ ਆਮਦਨ 'ਚ ਵਾਧਾ ਹੁੰਦਾ ਹੈ।
ਗਣੇਸ਼ ਮੂਰਤੀ ਸਥਾਪਨਾ ਦਾ ਸ਼ੁੱਭ ਮੁਹੂਰਤ:ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ ਹਿੰਦੂ ਪੰਚਾਗ ਅਨੁਸਾਰ, ਗਣਪਤੀ ਬੱਪਾ ਦੀ ਮੂਰਤੀ ਦੀ ਸਥਾਪਨਾ ਜੇਕਰ ਸ਼ੁੱਭ ਮੁਹੂਰਤ 'ਚ ਕੀਤੀ ਜਾਵੇ, ਤਾਂ ਉਸ 'ਤੇ ਗਣੇਸ਼ ਭਗਵਾਨ ਆਪਣਾ ਆਸ਼ੀਰਵਾਦ ਬਣਾਏ ਰੱਖਦੇ ਹਨ। ਹਿੰਦੂ ਪੰਚਾਗ ਅਨੁਸਾਰ, ਗਣੇਸ਼ ਚਤੁਰਥੀ ਦੀ ਸ਼ੁਰੂਆਤ 19 ਸਤੰਬਰ ਦੁਪਹਿਰ 12:39 ਤੋਂ ਹੋਵੇਗੀ ਅਤੇ ਖਤਮ 28 ਸਤੰਬਰ ਨੂੰ ਦੁਪਹਿਰ 1:43 'ਤੇ ਹੋਵੇਗੀ। ਇਸ ਵਾਰ ਗਣੇਸ਼ ਚਤਪਰਥੀ 19 ਸਤੰਬਰ ਨੂੰ ਮਨਾਈ ਜਾਵੇਗੀ।
ਹਿੰਦੂ ਪੰਚਾਂਗ ਅਨੁਸਾਰ, ਗਣੇਸ਼ ਚਤੁਰਥੀ ਦੇ ਦਿਨ ਰਵੀ ਯੋਗ ਬਣਦਾ ਨਜ਼ਰ ਆ ਰਿਹਾ ਹੈ। ਜਿਸਦਾ ਸਮਾਂ 19 ਸਤੰਬਰ ਨੂੰ ਸਵੇਰੇ 6:08 ਤੋਂ ਸ਼ੁਰੂ ਦੁਪਹਿਰ 1:43 ਤੱਕ ਹੋਵੇਗਾ। ਇਸ ਸਮੇਂ ਗਣਪਤੀ ਭਗਵਾਨ ਦੀ ਮੂਰਤੀ ਆਪਣੇ ਘਰ 'ਚ ਸਥਾਪਿਤ ਕਰ ਸਕਦੇ ਹੋ। ਜੇਕਰ ਕੋਈ ਗਣਪਤੀ ਨੂੰ ਪਹਿਲਾ ਹੀ ਆਪਣੇ ਘਰ 'ਚ ਲਿਆਉਣਾ ਚਾਹੁੰਦਾ ਹੈ, ਤਾਂ 18 ਸਤੰਬਰ ਦੇ ਦਿਨ ਸ਼ੁੱਭ ਮੁਹੂਰਤ ਹੈ। ਜਿਸਦਾ ਸਮੇਂ 11:51 ਤੋਂ ਸ਼ੁਰੂ ਹੋ ਕੇ 12:40 ਤੱਕ ਰਹੇਗਾ। ਇਸ ਦਿਨ 12 ਵਜੇ ਤੋਂ ਬਾਅਦ ਰਵੀ ਯੋਗ ਵੀ ਬਣ ਰਿਹਾ ਹੈ। ਇਸ ਦੌਰਾਨ ਭਗਵਾਨ ਗਣੇਸ਼ ਦੀ ਮੂਰਤੀ ਤੁਸੀਂ ਆਪਣੇ ਘਰ ਲੈ ਕੇ ਆ ਸਕਦੇ ਹੋ। ਜੇਕਰ ਇਸ ਸਮੇਂ ਕੋਈ ਆਪਣੇ ਘਰ ਮੂਰਤੀ ਨਹੀਂ ਲਿਆ ਸਕਦਾ, ਤਾਂ 19 ਸਤੰਬਰ ਦੇ ਦਿਨ ਚੋਘੜੀਆ ਮੁਹੂਰਤ ਬਣ ਰਿਹਾ ਹੈ। ਇਸਦਾ ਸਮਾਂ ਸਵੇਰੇ 6:09 ਤੋਂ ਸ਼ੁਰੂ ਹੋ ਕੇ ਸ਼ਾਮ 3:19 ਤੱਕ ਰਹੇਗਾ। ਇਸ ਸਮੇਂ ਦੌਰਾਨ ਵੀ ਤੁਸੀਂ ਆਪਣੇ ਘਰ ਗਣੇਸ਼ ਜੀ ਦੀ ਮੂਰਤੀ ਲਿਆ ਸਕਦੇ ਹੋ।