ਨਵੀਂ ਦਿੱਲੀ:ਗਣੇਸ਼ ਚਤੁਰਥੀ ਨੂੰ ਪੂਰੇ ਭਾਰਤ 'ਚ ਕਾਫ਼ੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਘਰ 'ਚ ਸਥਾਪਿਤ ਕਰਕੇ 2,3,5,7,9 ਜਾਂ 10 ਦਿਨ ਤੱਕ ਪੂਜਾ ਕਰਕੇ ਉਨ੍ਹਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਿਓਹਾਰ ਨੂੰ ਕਈ ਜਗ੍ਹਾਂ 'ਤੇ 'ਗਣਪਤੀ' (Ganapati) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
19 ਸਤੰਬਰ ਨੂੰ ਗਣੇਸ਼ ਚਤੁਰਥੀ: ਜੋਤਸ਼ੀ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਗਣੇਸ਼ ਚਤੁਰਥੀ 19 ਸਤੰਬਰ ਨੂੰ ਸ਼ੁਰੂ ਹੋਵੇਗੀ, ਜੋ 28 ਸਤੰਬਰ ਅਨੰਤ ਚਤੁਰਦਸ਼ੀ ਤੱਕ ਚਲੇਗੀ। ਇਸ ਦਿਨ ਲੋਕ ਭਗਵਾਨ ਗਣੇਸ਼ ਨੂੰ ਭੋਗ ਲਗਾਉਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਭਗਵਾਨ ਗਣੇਸ਼ ਨੂੰ ਚੰਗਿਆਈ ਅਤੇ ਬੁੱਧੀ ਦਾ ਦੇਵਤਾ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਕਰਕੇ ਭਗਤਾਂ ਨੂੰ ਸੁੱਖ ਮਿਲਦਾ ਹੈ ਅਤੇ ਆਮਦਨ 'ਚ ਵਾਧਾ ਹੁੰਦਾ ਹੈ।
ਇਸ ਤਰ੍ਹਾਂ ਲਓ ਸੰਕਲਪ: ਭਗਵਾਨ ਗਣੇਸ਼ ਦੀ ਮੂਰਤੀ ਨੂੰ ਸ਼ੁੱਭ ਮੁਹੂਰਤ 'ਤੇ ਘਰ ਲੈ ਕੇ ਆਓ ਅਤੇ ਇਸ਼ਨਾਨ ਕਰਕੇ ਸੰਕਲਪ ਲਓ ਕਿ ਮੈਂ 2,3,5,7,9 ਜਾਂ 10 ਦਿਨ ਲਈ ਭਗਵਾਨ ਗਣੇਸ਼ ਦੀ ਸਥਾਪਨਾ ਕਰਾਗਾਂ। ਉਨ੍ਹਾਂ ਨੇ ਦੱਸਿਆਂ ਕਿ ਸ਼ੁੱਕਲ ਪੱਖ ਦੀ ਚਤੁਰਥੀ 19 ਸਤੰਬਰ ਨੂੰ ਸਵਾਤੀ ਨਕਸ਼ਤਰ 13:47 ਤੱਕ ਹੈ। ਮੰਗਲਵਾਰ ਨੂੰ ਸਵਾਤੀ ਨਕਸ਼ਤਰ ਹੋਣ ਨਾਲ ਕੇਤੂ ਯੋਗ ਬਣਦਾ ਹੈ। ਹਾਲਾਂਕਿ ਚਤੁਰਥੀ 18 ਸਤੰਬਰ ਨੂੰ 12:07 ਵਜੇ ਤੋਂ ਹੋਵੇਗੀ, ਪਰ 19 ਸਤੰਬਰ ਨੂੰ ਗਣੇਸ਼ ਚਤੁਰਥੀ ਮਨਾਈ ਜਾਵੇਗੀ।
ਗਣੇਸ਼ ਮੂਰਤੀ ਸਥਾਪਨਾ ਦਾ ਸ਼ੁੱਭ ਮੁਹੂਰਤ: 19 ਸਤੰਬਰ ਨੂੰ ਸਵੇਰ ਦਾ ਸੂਰਜ ਚੜ੍ਹਨ ਤੋਂ ਲੈ ਕੇ ਦੁਪਹਿਰ 12:53 ਵਜੇ ਤੱਕ ਕੰਨਿਆ, ਤੁਲਾ, ਸਕਾਰਪੀਓ 'ਚ ਭਗਵਾਨ ਗਣੇਸ਼ ਦੀ ਸਥਾਪਨਾ ਕਰਨ ਦਾ ਯੋਗ ਹੈ। ਇਸ ਦੌਰਾਨ ਦੁਪਹਿਰ 11:36 ਤੋਂ 12:24 ਵਜੇ ਤੱਕ ਅਭਿਜੀਤ ਮੁਹੂਰਤ ਵਿੱਚ ਮੂਰਤੀ ਸਥਾਪਨਾ ਕਰਨਾ ਬਹੁਤ ਹੀ ਸ਼ੁੱਭ ਹੈ। ਇਸ ਤੋਂ ਬਾਅਦ ਦੁਪਹਿਰ 13:45 ਵਜੇ ਤੋਂ 15:00 ਵਜੇ ਤੱਕ ਵੀ ਸ਼ੁੱਭ ਮੁਹੂਰਤ ਰਹੇਗਾ।
ਗਣੇਸ਼ ਚਤੁਰਥੀ ਦੇ ਦਿਨ ਰਾਹੁਕਾਲ ਰਹੇਗਾ: ਦੁਪਹਿਰ ਤਿੰਨ ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਰਾਹੁਕਾਲ ਰਹੇਗਾ। ਇਸ ਦੌਰਾਨ ਭਗਵਾਨ ਗਣੇਸ਼ ਦੀ ਮੂਰਤੀ ਦੀ ਸਥਾਪਨਾ ਨਾ ਕਰੋ। ਹਾਲਾਂਕਿ ਸ਼ਾਮ ਸਾਢੇ ਚਾਰ ਵਜੇ ਤੋਂ ਬਾਅਦ ਮੂਰਤੀ ਸਥਾਪਨਾ ਕਰ ਸਕਦੇ ਹੋ। ਦੁਪਹਿਰ 13:47 ਵਜੇ ਤੋਂ ਵਿਸ਼ਾਖਾ ਨਕਸ਼ਤਰ ਲੱਗ ਜਾਵੇਗਾ ਅਤੇ ਮੰਗਲਵਾਰ ਨੂੰ ਵਿਸ਼ਾਖਾ ਨਕਸ਼ਤਰ ਹੋਣ ਨਾਲ ਸ਼੍ਰੀਵਤਸਾ ਯੋਗ ਬਣਦਾ ਹੈ। ਜਿਸਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।