ਨਵੀਂ ਦਿੱਲੀ : ਭਾਰਤੀ ਫੌਜ ਵੱਲੋਂ ਗਾਲਵਾਨ ਦੇ ਸ਼ਹੀਦਾਂ ਦੇ ਸਨਮਾਨ ਵਿੱਚ ਇੱਕ ਗੀਤ ਜਾਰੀ ਕੀਤਾ ਗਿਆ ਹੈ। ਇਸ ਦਾ ਗੀਤਕਾਰ ਸੌਗਾਤੋ ਗੁਹਾ (Saugato Guha) ਹਨ। ਪੰਡਤ ਵਿਕਰਮ ਘੋਸ਼ (Pandit Bickram Ghosh) ਨੇ ਇਸ ਰਚਨਾ ਨੂੰ ਸੰਗੀਤ ਦਿੱਤਾ ਹੈ ਤੇ ਗਾਇਕ ਹਰੀਹਰਨ (Hariharan) ਨੇ ਇਹ ਗੀਤ ਗਾਇਆ ਹੈ।
ਇਸ ਦਾ ਵੀਡੀਓ ਭਾਰਤੀ ਫੌਜ ਦੇ ਅਧਿਕਾਰਕ ਟਵਿੱਟਰ ਹੈਡਲ @adgpi 'ਤੇ ਜਾਰੀ ਕੀਤਾ ਗਿਆ ਹੈ। ਵਧੀਕ ਡਾਇਰੈਕਟੋਰੇਟ ਜਨਰਲ ਆਫ਼ ਸਰਵਜਨਕ (Additional Directorate General of Public Information) ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ਨਾਲ ਕਵਿਤਾ ਵੀ ਟਵੀਟ ਵੀ ਕੀਤਾ ਗਿਆ ਹੈ।
ਮੱਖਣ ਲਾਲ ਚਤੁਰਵੇਦੀ ਵੱਲੋਂ ਲਿਖੀ ਕਵਿਤਾ 'ਪੁਸ਼ਪ ਕੀ ਅਭਿਲਾਸ਼ਾ' ਤੋਂ ਲਏ ਗਏ ਕਵਿਤਾ ਦੇ ਅੰਸ਼ ਚੋਂ ਲਿਖਿਆ ਹੈ, "ਮੁਝੇ ਤੋੜ ਤੁਮ ਵਨਮਾਲੀ!, ਉਸ ਪੱਥ ਪਰ ਦੇਨਾ ਤੁਮ ਫੈਂਕ, ਮਾਤਰਭੂਮਿ ਪਰ ਸ਼ੀਸ਼ ਚੜਾਨੇ, ਜਿਸ ਪੱਥ ਆਵੇਂ ਵੀਰ ਅਨੇਕ। "
ਦੱਸ ਦਈਏ ਕਿ ਜੰਗ ਦੇ ਮੈਦਾਨ ਵਿੱਚ ਭਾਰਤ ਦੇ ਕਈ ਫੌਜੀਆਂ ਨੇ ਚੀਨ ਦੀ ਚਾਲਬਾਜ਼ੀ ਦਾ ਮੂੰਹਤੋੜ ਜਵਾਬ ਦਿੱਤਾ ਸੀ। ਇਸ ਤੋਂ ੲੱਥ ਗਲਵਾਨ ਹਿੰਸਾ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਚੀਨ ਦੇ ਖਿਲਾਫ ਸਖ਼ਤ ਰੁਖ ਵਿਖਾਇਆ ਸੀ।
20.06.2020 :ਭਾਰਤ ਨੇ ਕੰਟਰੋਲ ਰੇਖਾ ਦੇ ਨਿਯਮਾਂ ਵਿੱਚ ਬਦਲਾਅ ਕੀਤਾ। ਇਸ ਨਾਲ ਐਲਏਸੀ 'ਤੇ ਤਾਇਨਾਤ ਕਮਾਂਡਰਾਂ ਨੂੰ ਕਾਰਵਾਈ ਲਈ ਪੂਰੀ ਆਜ਼ਾਦੀ ਦੇ ਦਿੱਤੀ ਗਈ।