ਦੇਹਰਾਦੂਨ: ਰਾਜਧਾਨੀ ਕਾਬੁਲ ਸਣੇ ਪੂਰੇ ਅਫਗਾਨਿਸਤਾਨ ’ਤੇ ਤਾਲਿਬਾਨੀਆਂ ਨੇ ਆਪਣਾ ਕਬਜਾ ਕਰ ਲਿਆ ਹੈ। ਇਸ ਸਮੇਂ ਅਫਗਾਨਿਸਤਾਨ ਚ ਤਾਲਿਬਾਨ ਦੀ ਹਕੁਮਤ ਹੈ। ਅਜਿਹੇ ਚ ਹੁਣ ਦੇਹਾਰਦੂਨ ਚ ਸਥਿਤ ਇੰਡੀਅਨ ਮਿਲਟ੍ਰੀ ਅਕਾਦਮੀ ਚ ਸਿਖਲਾਈ ਲੈ ਰਹੇ ਹਨ ਅਫਗਾਨਿਸਾਤਨ ਦੇ 83 ਕੈਡੇਟਸ ਦਾ ਭਵਿੱਖ ਹਨੇਰ ਚ ਆ ਗਿਆ ਹੈ। ਕਿਉਂਕਿ ਅਫਗਾਨਿਸਤਾਨ ਦੀ ਫੌਜ ਖੁਦ ਤਾਲਿਬਾਨ ਦੇ ਸਾਹਮਣੇ ਸਰੇਂਡਰ ਕਰ ਚੁੱਕਿਆ ਹੈ। ਇਸ ਲਈ ਇਹ ਕੈਡੇਟਸ ਹੁਣ ਨਹੀਂ ਸਮਝ ਪਾ ਰਹੇ ਕਿ ਉਨ੍ਹਾਂ ਨੂੰ ਅੱਗੇ ਕੀ ਕਰਨਾ ਹੋਵੇਗਾ?
ਦਰਅਸਲ, ਹਰ ਸਾਲ 18 ਦੋਸਤ ਦੇਸ਼ਾਂ ਦੇ ਵੱਡੀ ਗਿਣਤੀ ਵਿੱਚ ਕੈਡੇਟ ਦੇਹਰਾਦੂਨ ਆਈਐਮਏ (Indian Military Academy) ਵਿਖੇ ਸਿਖਲਾਈ ਲੈਂਦੇ ਹਨ। ਇੱਥੋਂ ਨਿਕਲਣ ਤੋਂ ਬਾਅਦ, ਉਹ ਇੱਕ ਅਫਸਰ ਵਜੋਂ ਆਪਣੇ ਦੇਸ਼ ਦੀ ਫੌਜ ਦੀ ਅਗਵਾਈ ਕਰਦੇ ਹਨ। ਇਸ ਵਿੱਚ ਅਫਗਾਨ ਕੈਡਿਟਾਂ ਦੀ ਵੀ ਵੱਡੀ ਗਿਣਤੀ ਹੈ। ਹਰੇਕ ਦੇਸ਼ ਦੇ ਕੈਡਿਟਾਂ ਦਾ ਕੋਟਾ ਤੈਅ ਹੁੰਦਾ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਅਫਗਾਨਿਸਤਾਨ ਦਾ ਕੋਟਾ ਵਧਾ ਦਿੱਤਾ ਗਿਆ ਹੈ।
ਹਨੇਰ ’ਚ ਭਵਿੱਖ
ਮੌਜੂਦਾ ਸਮੇਂ ’ਚ 83 ਕੈਡੇਟਸ ਆਈਐਮਏ ਦੇਹਰਾਦੂਨ ਵਿਖੇ ਸਿਖਲਾਈ ਲੈ ਰਹੇ ਹਨ। ਇਨ੍ਹਾਂ ਵਿੱਚੋਂ 40 ਕੈਡਿਟ ਦਸੰਬਰ ਵਿੱਚ ਹੋਣ ਵਾਲੀ ਪਾਸਿੰਗ ਆਉਟ (POP) ਵਿੱਚ ਅਧਿਕਾਰੀ ਬਣ ਕੇ ਆਪਣੇ ਦੇਸ਼ ਦੀ ਫੌਜ ਦੀ ਅਗਵਾਈ ਕਰਦੇ। ਪਰ ਇਸ ਤੋਂ ਪਹਿਲਾਂ ਹੀ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਵਿੱਚ ਹੁਣ ਤਾਲਿਬਾਨੀ ਰਾਜ ਹੈ। ਅਫ਼ਗਾਨ ਫ਼ੌਜ ਨੇ ਵੀ ਤਾਲਿਬਾਨ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਆਈਐਮਏ (IMA) ਵਿੱਚ ਸਿਖਲਾਈ ਲੈ ਰਹੇ ਅਫਗਾਨਿਸਤਾਨ ਦੇ 83 ਕੈਡੇਟਸ ਦਾ ਭਵਿੱਖ ਹਨ੍ਹੇਰੇ ਵਿੱਚ ਹੈ।
ਆਈਐਮਏ ਤੋਂ ਪਾਸ ਹੋ ਕੇ ਕਿੱਥੇ ਜਾਣਗੇ?
ਅਫਗਾਨ ਕੈਡੇਟਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਫੌਜ ਅਤੇ ਜਿਸ ਦੇਸ਼ ਨੂੰ ਉਹ ਬਚਾਉਣ ਲਈ ਆਈਐਮਏ ਵਿੱਚ ਸਿਖਲਾਈ ਲੈ ਰਹੇ ਸਨ ਉਸਦੀ ਹੋਂਦ ਖਤਰੇ ਵਿੱਚ ਹੈ। ਉਹ ਹੁਣ ਕਿਸ ਲਈ ਕੰਮ ਕਰਨਗੇ? ਉਹ ਇੱਥੋਂ ਟ੍ਰੇਨਿੰਗ ਲੈ ਕੇ ਕਿੱਥੇ ਜਾਣਗੇ? ਉਨ੍ਹਾਂ ਨੂੰ ਫਿਲਹਾਲ ਭਵਿੱਖ ਦੇ ਸਾਰੇ ਰਸਤੇ ਹੁਣ ਬੰਦ ਹੁੰਦੇ ਦਿਸ ਰਹੇ ਹਨ।
ਰੋਜ਼ ਦੀ ਵਾਂਗ ਚਲ ਰਹੀ ਟ੍ਰੇਨਿੰਗ
ਆਈਐਮਏ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਹਿਮਾਨੀ ਪੰਤ ਨੇ ਕਿਹਾ ਕਿ 18 ਦੋਸਤੀ ਦੇਸ਼ਾਂ ਦੇ ਜੈਂਟਲਮੈਨ ਕੈਡੇਟ ਹਰ ਸਾਲ ਅਕਾਦਮੀ ਵਿੱਚ ਅਧਿਕਾਰੀ ਬਣਨ ਲਈ ਸਿਖਲਾਈ ਲੈਂਦੇ ਹਨ। ਅਫਗਾਨਿਸਤਾਨ ਦੇ ਕੈਡੇਟ ਵੀ ਸਿਖਲਾਈ ਲੈ ਰਹੇ ਹਨ। ਇਸ ਵੇਲੇ ਉਨ੍ਹਾਂ ਦੀ ਸਿਖਲਾਈ ਆਮ ਵਾਂਗ ਚੱਲ ਰਹੀ ਹੈ। ਅਫਗਾਨਿਸਤਾਨ ਦੀ ਸਥਿਤੀ ਕਾਰਨ ਉਨ੍ਹਾਂ ਦੀ ਸਿਖਲਾਈ ਪ੍ਰਭਾਵਿਤ ਨਹੀਂ ਹੋਈ ਹੈ।
ਦਸੰਬਰ ’ਚ 43 ਜੈਂਟਲਮੈਨ ਕੈਡੇਟ ਹੋਣਗੇ ਪਾਸ ਆਉਟ
ਹਿਮਾਨੀ ਪੰਤ ਨੇ ਦੱਸਿਆ ਕਿ ਅਫਗਾਨਿਸਤਾਨ ਦੇ 43 ਜੈਂਟਲਮੈਨ ਕੈਡੇਟ ਆਉਣ ਵਾਲੇ ਦਸੰਬਰ ਵਿੱਚ ਹੋਣ ਵਾਲੇ POP ਵਿੱਚ ਪਾਸ ਹੋ ਜਾਣਗੇ। ਜਦੋਂ ਕਿ ਜੂਨ 2022 ਦੇ POP ਵਿੱਚ, 40 ਅਫਗਾਨ ਜੈਂਟਲਮੈਨ ਕੈਡੇਟ ਪਾਸ ਹੋ ਜਾਣਗੇ। ਫਿਲਹਾਲ, ਭਾਰਤ ਜਾਂ ਅਫਗਾਨਿਸਤਾਨ ਸਰਕਾਰ ਵੱਲੋਂ ਇਨ੍ਹਾਂ ਜੈਂਟਲਮੈਨ ਕੈਡੇਟਾਂ ਬਾਰੇ ਕੋਈ ਸੰਦੇਸ਼ ਨਹੀਂ ਆਇਆ ਹੈ। ਭਵਿੱਖ ਵਿੱਚ ਰੱਖਿਆ ਮੰਤਰਾਲੇ ਦੁਆਰਾ ਜਿਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਆਈਐਮਏ ਪ੍ਰਸ਼ਾਸਨ ਉਸ ਮੁਤਾਬਿਕ ਕੰਮ ਕਰੇਗਾ।
ਅਫਗਾਨਿਸਤਾਨੀ ਕੈਡੇਟਸ ਦੇ ਅੰਕੜਿਆਂ ’ਤੇ ਇੱਕ ਨਜ਼ਰ