ਨਵੀਂ ਦਿੱਲੀ: ਵਿਆਹ ਦਾ ਦਿਨ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਹੁੰਦਾ ਹੈ ਅਤੇ ਉਸ ਦਿਨ ਨੂੰ ਮਨਾਉਣ ਲਈ ਲਾੜਾ ਅਤੇ ਲਾੜੀ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸਾਂ ਕਰਦੇ ਹਨ। ਪਰ ਵਿਆਹ ਦੇ ਦੌਰਾਨ ਕਈ ਵਾਰ ਲਾੜੇ ਜਾਂ ਲਾੜੀ ਵੱਲੋਂ ਅਜਿਹੀਆਂ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਹਨ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ।
ਅਜਿਹੀ ਹੀ ਇੱਕ ਘਟਨਾ ਤੁਹਾਨੂੰ ਦਿਖਾ ਰਹੇ ਹਾਂ ਜਿਸ ਵਿੱਚ ਵਿਆਹ ਦੌਰਾਨ ਇੱਕ ਲਾੜੀ ਗੁੱਸੇ ਹੋ ਜਾਂਦੀ ਹੈ ਅਤੇ ਆਪਣੇ ਵਿਆਹ ਵਾਲੀ ਜਗ੍ਹਾਂ 'ਤੇ ਜਾਣ ਤੋਂ ਇਨਕਾਰ ਕਰ ਦਿੰਦੀ ਹੈ , ਇਹ ਉਸਨੇ ਉਦੋਂ ਤੱਕ ਕੀਤਾ ਜਦੋਂ ਤੱਕ ਉਸਨੇ ਆਪਣੀ ਐਂਟਰੀ ਲਈ ਚੁਣਿਆ ਗਿਆ ਗਾਣਾ ਨਹੀਂ ਚਲਾਇਆ।
ਵੀਡੀਓ ਵਿੱਚ ਲਾੜੀ ਆਪਣੇ ਦੋਸਤਾਂ, ਭੈਣ-ਭਰਾਵਾਂ ਅਤੇ ਚਚੇਰੇ ਭਰਾਵਾਂ ਦੇ ਨਾਲ ਵਿਆਹ ਵਾਲੀ ਜਗ੍ਹਾ ਦੇ ਮੁੱਖ ਦਰਵਾਜੇ ਤੇ ਪਹੁੰਚਦੀ ਦਿਖਾਈ ਦੇ ਰਹੀ ਹੈ ਪਰ ਉਹ ਅਚਾਨਕ ਰੁਕ ਜਾਂਦੀ ਹੈ ਅਤੇ ਅੱਗੇ ਵਧਣ ਤੋਂ ਇਨਕਾਰ ਕਰ ਦਿੰਦੀ ਹੈ ਕਿਉਂਕਿ ਉਸਨੇ ਆਪਣੀ ਐਂਨਟਰੀ ਲਈ ਗਾਣਾ ਚੁਣਿਆ ਸੀ। ਜੋ ਉਸ ਸਮੇਂ ਨਹੀਂ ਚਲਾਇਆ ਗਿਆ ਅਤੇ ਫਿਰ ਓਹੀ ਗਾਣਾ ਚਲਵਾਉਂਦੀ ਹੈ।
ਆਪਣੇ ਹੀ ਵਿਆਹ ਦੇ ਦੌਰਾਨ ਲਾੜੀ ਵੱਲੋਂ ਗਾਣੇ ਲਈ ਰੁੱਸ ਕੇ ਬੈਠਣਾ ਇੱਕ ਹਾਸੋ-ਹੀਣ ਗੱਲ ਬਣ ਗਈ। ਇਨ੍ਹਾਂ ਹੀ ਨਹੀਂ ਇਹ ਵੀਡੀਓ ਸ਼ੋਸਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ:Viral Video : ਜਦੋ ਤੁਸੀਂ ਘਰ ਨਹੀਂ ਹੁੰਦੇ, ਤਾਂ ਕੀ ਤੁਹਾਡਾ ਕੁੱਤਾ ਵੀ ਕਰਦਾ ਅਜਿਹਾ ?