ਨਵੀਂ ਦਿੱਲੀ:ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਜੇਲ੍ਹ 'ਚ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ ਅਤੇ ਚਿੱਠੀਆਂ ਲਿੱਖਣਾ ਉਨ੍ਹਾਂ ਦੀ ਆਦਤ ਬਣ ਗਈ ਹੈ। ਦਰਅਸਲ ਈਸਟਰ ਦੇ ਮੌਕੇ 'ਤੇ ਸੁਕੇਸ਼ ਨੇ ਜੈਕਲੀਨ ਫਰਨਾਂਡਿਜ਼ ਨੂੰ ਰੋਮਾਂਟਿਕ ਚਿੱਠੀ ਲਿਖੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਵੀ ਉਹ ਜੈਕਲੀਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਚੁੱਕੇ ਹਨ।
ਜੈਕਲੀਨ ਨੂੰ ਸੁਕੇਸ਼ ਦੀ ਚਿੱਠੀ : ਇਸ ਚਿੱਠੀ 'ਚ ਸੁਕੇਸ਼ ਨੇ ਜੈਕਲੀਨ ਨੂੰ 'ਮੇਰੀ ਬੇਬੀ' ਕਹਿ ਕੇ ਸੰਬੋਧਿਤ ਕੀਤਾ ਹੈ। ਪੱਤਰ 'ਚ ਸੁਕੇਸ਼ ਨੇ ਈਸਟਰ ਦੀਆਂ ਕਈ ਸ਼ੁਭਕਾਮਨਾਵਾਂ ਲਿਖੀਆਂ ਹਨ। ਇਸ ਦੇ ਨਾਲ ਹੀ, ਸੁਕੇਸ਼ ਨੇ ਇਹ ਵੀ ਲਿਖਿਆ ਕਿ ਈਸਟਰ ਤੁਹਾਡਾ ਪਸੰਦੀਦਾ ਤਿਉਹਾਰ ਹੈ। ਮੈਂ ਉਨ੍ਹਾਂ ਦਿਨਾਂ ਨੂੰ ਬਹੁਤ ਯਾਦ ਕਰ ਰਿਹਾ ਹਾਂ। ਨਾਲ ਹੀ, ਮੈਨੂੰ ਅਜੇ ਵੀ ਯਾਦ ਹੈ ਕਿ ਤੁਸੀਂ ਕਿਵੇ ਅੰਡੇ ਤੋੜਦੇ ਸੀ ਅਤੇ ਉਸ ਵਿੱਚੋਂ ਨਿਕਲੀ ਕੈਂਡੀ ਤੁਹਾਨੂੰ ਬਹੁਤ ਪਸੰਦ ਹੈ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਸੀਂ ਉਸ ਦਿਨ ਤਿਆਰ ਹੋ ਕੇ ਕਿੰਨੇ ਸੁੰਦਰ ਅਤੇ ਖੂਬਸੂਰਤ ਕੱਪੜੇ ਪਾਏ ਹੋਏ ਸਨ।
ਠੱਗ ਸੁਕੇਸ਼ ਨੇ ਈਸਟਰ ਮੌਕੇ ਜੈਕਲੀਨ ਨੂੰ ਲਿਖੀ ਰੋਮਾਂਟਿਕ ਚਿੱਠੀ, ਕਹੀ ਦਿਲ ਦੀ ਗੱਲ ਜੈਕਲੀਨ ਨੂੰ ਦੱਸਿਆ ਸਭ ਤੋਂ ਖੂਬਸੂਰਤ ਲੜਕੀ:ਇਸ ਤੋਂ ਇਲਾਵਾ ਚਿੱਠੀ 'ਚ ਉਸ ਨੇ ਲਿਖਿਆ ਕਿ ਇਸ ਧਰਤੀ 'ਤੇ ਤੁਹਾਡੇ ਵਰਗੀ ਖੂਬਸੂਰਤ ਲੜਕੀ ਕੋਈ ਨਹੀਂ ਹੈ। ਇਸ ਦੇ ਨਾਲ ਹੀ, ਉਸਨੇ ਅੱਗੇ ਲਿਖਿਆ ਹੈ I love you my baby. ਕੀ ਇਹ ਦੁਬਾਰਾ ਹੋ ਸਕਦਾ ਹੈ ਕਿ ਤੁਸੀਂ ਅਤੇ ਮੈਂ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਜਾਈਏ। ਸੁਕੇਸ਼ ਨੇ ਜੈਕਲੀਨ ਨੂੰ ਲਿਖੀ ਚਿੱਠੀ 'ਚ ਇਹ ਵੀ ਲਿਖਿਆ ਹੈ ਕਿ ਇਕ ਵੀ ਪਲ ਅਜਿਹਾ ਨਹੀਂ ਹੈ, ਜਦੋਂ ਮੈਂ ਤੁਹਾਨੂੰ ਯਾਦ ਨਾ ਕਰਦਾ ਹੋਵੇ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਵੀ ਮੇਰੇ ਬਾਰੇ ਇਹੀ ਸੋਚਦੇ ਹੋ।
ਸੁਕੇਸ਼ ਨੇ ਜੈਕਲੀਨ ਲਈ ਗੀਤ ਗਾਇਆ:ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ, 'ਅਗਲੇ ਸਾਲ ਦਾ ਈਸਟਰ ਹੁਣ ਤੱਕ ਦਾ ਸਭ ਤੋਂ ਵਧੀਆ ਤਿਉਹਾਰ ਹੋਵੇਗਾ ਅਤੇ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿੰਦਾ ਹਾਂ। ਇਸ ਰੋਮਾਂਟਿਕ ਲੈਟਰ 'ਚ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ 'ਤੁਮ ਮਿਲੇ ਦਿਲ ਖਿਲੇ ਔਰ ਜੀਨੇ ਕੋ ਕਿਆ ਚਾਹੀਏ' ਗੀਤ ਉਨ੍ਹਾਂ ਦੇ ਦਿਮਾਗ 'ਚ ਤੁਹਾਡੇ ਲਈ ਗੂੰਜ ਰਿਹਾ ਸੀ। ਤੁਸੀਂ ਮੇਰੇ ਦਿਲ ਦੀ ਧੜਕਣ ਹੋ, ਬੇਬੀ ਇੱਕ ਵਾਰ ਫਿਰ ਤੁਹਾਨੂੰ, ਮਾਂ ਅਤੇ ਡੈਡੀ ਨੂੰ ਈਸਟਰ ਦੀਆਂ ਬਹੁਤ ਬਹੁਤ ਮੁਬਾਰਕਾਂ।'
ਇਹ ਵੀ ਪੜ੍ਹੋ:Robotic Arm: ਵਿਦਿਆਰਥੀਆਂ ਨੇ ਤਿਆਰ ਕੀਤਾ ਰੋਬੋਟਿਕ ਆਰਮ, ਜਾਣੋ ਖਾਸੀਅ