ਪੰਜਾਬ

punjab

ETV Bharat / bharat

ਕੌਂਸਲਰ ਤੋਂ ਲੈਕੇ ਮੁੱਖ ਮੰਤਰੀ ਤੱਕ 'ਚੰਨੀ' ਦਾ ਸਿਆਸੀ ਸਫ਼ਰ - ਚੰਨੀ ਦਾ ਜੀਵਨ ਵੱਖਰਾ ਸੁਨੇਹਾ ਦਿੰਦਾ

ਸੂਬੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Assembly Election 2022) ਨੇੜੇ ਆ ਚੁੱਕੀਆਂ ਹਨ। ਅਜਿਹੇ ਵਿੱਚ ਕੁਝ ਰੋਚਕ ਰਾਜਨੀਤਕ ਤੱਥ (Interesting political facts) ਵੀ ਸਾਹਮਣੇ ਲਿਆਉਣੇ ਜਰੂਰੀ ਹਨ। ਪੰਜਾਬ ਦੀ ਰਾਸਜੀ ਸਖ਼ਸ਼ੀਅਤ (Political Personality of Punjab) ਵਿੱਚ ਇਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਆਪਣੇ ਆਪ ਵਿੱਚ ਵੱਡੀ ਮਿਸਾਲ (Channi himself a big example) ਹੈ।

ਕੌੰਸਲਰ ਤੋਂ ਲੈ ਕੇ ਪਹਿਲੇ ਦਲਿਤ ਸੀਐਮ ਬਣੇ ‘ਚੰਨੀ’
ਕੌੰਸਲਰ ਤੋਂ ਲੈ ਕੇ ਪਹਿਲੇ ਦਲਿਤ ਸੀਐਮ ਬਣੇ ‘ਚੰਨੀ’

By

Published : Nov 23, 2021, 7:49 PM IST

Updated : Nov 24, 2021, 2:15 PM IST

ਚੰਡੀਗੜ੍ਹ: ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ (First Dalit CM) ਬਣੇ ਚਰਨਜੀਤ ਸਿੰਘ ਚੰਨੀ ਦਾ ਜੀਵਨ ਵੱਖਰਾ ਸੁਨੇਹਾ ਦਿੰਦਾ (Channi's life gives a different message) ਹੈ। ਬਚਪਨ ਤੋਂ ਜਵਾਨੀ ਅਤੇ ਘਰੇਲੂ ਜੀਵਨ ਲਈ ਹਾਲਾਂਕਿ ਉਨ੍ਹਾਂ ਕਾਫੀ ਗਰੀਬੀ ਕੱਟੀ ਤੇ ਘਾਲਣਾ ਘੱਲੀ ਪਰ ਨਾਲ ਹੀ ਕਿਸਮਤ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ।

ਜੀਵਨ:

ਚਰਨਜੀਤ ਸਿੰਘ ਚੰਨੀ ਦਾ ਜਨਮ ਜਿਲ੍ਹਾ ਮੁਹਾਲੀ ਦੇ ਪਿੰਡ ਭਜਨੌਲੀ ਵਾਸੀ ਹਰਸਾ ਸਿੰਘ ਦੇ ਘਰ ਮਾਤਾ ਅਜਮੇਰ ਕੌਰ ਦੀ ਕੁੱਖੋਂ 15 ਮਾਰਚ 1963 ਨੂੰ ਹੋਇਆ। ਆਪਣੀ ਜੁਬਾਨੀ ਚੰਨੀ ਦੱਸਦੇ ਹਨ ਕਿ ਉਨ੍ਹਾਂ ਰਿਕਸ਼ਾ ਤੱਕ ਚਲਾ ਕੇ ਗੁਜਾਰਾ ਕੀਤਾ ਤੇ ਪਟਾਕੇ ਵੇਚ ਕੇ ਪੜ੍ਹਾਈ ਕੀਤੀ। ਉਨ੍ਹਾਂ ਦਾ ਵਿਆਹ ਡਾਕਟਰ ਕਮਲਜੀਤ ਕੌਰ ਨਾਲ ਹੋਇਆ ਤੇ ਦੋ ਬੇਟੇ ਕਾਰੋਬਾਰ ਵਿੱਚ ਹਨ।

ਰਾਜਸੀ ਸਫਰ:

ਸਾਲ 2002 ਵਿੱਚ ਖਰੜ ਨਗਰ ਕੌਂਸਲ ਦੇ ਮੈਂਬਰ ਚੁਣੇ ਗਏ ਤੇ ਨਾਲ ਹੀ ਪ੍ਰਧਾਨਗੀ ਦੀ ਕੁਰਸੀ ’ਤੇ ਵੀ ਕਾਬਜ ਹੋਏ। 2007 ਵਿੱਚ ਪਹਿਲੀ ਵਾਰ ਚਮਕੌਰ ਸਾਹਿਬ (ਰਾਖਵਾਂ) ਵਿਧਾਨ ਸਭਾ ਹਲਕੇ ਤੋਂ ਆਜਾਦ ਤੌਰ ’ਤੇ ਚੋਣ ਜਿੱਤੀ ਤੇ 2012 ਵਿੱਚ ਕਾੰਗਰਸ ਨੇ ਆਪਣੇ ਕਲਾਵੇ ਵਿੱਚ ਲੈ ਲਿਆ। ਉਹ ਕਾਂਗਰਸ ਦੀ ਟਿਕਟ ’ਤੇ ਦੁਬਾਰਾ ਚੋਣ ਜਿੱਤ ਗਏ। ਇਸ ਦੌਰਾਨ ਉਹ 2015 ਤੋਂ 2016 ਤੱਕ ਵਿਰੋਧੀ ਧਿਰ ਦੇ ਆਗੂ ਵੀ ਰਹੇ ਤੇ 2017 ਵਿੱਚ ਤੀਜੀ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਬਣੇ ਤੇ ਕੈਪਟਨ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਬਣੇ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਉਨ੍ਹਾਂ ਆਵਾਜ਼ ਵੀ ਚੁੱਕੀ ਸੀ ਤੇ ਜਦੋਂ ਪਾਰਟੀ ਵਿੱਚ ਸੱਤਾ ਦਾ ਤਖਤਾ ਪਲਟ ਹੋਇਆ ਤਾਂ ਨਵਜੋਤ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੱਡੇ ਆਗੂਆਂ ਦੀ ਦੌੜ ਵਿੱਚ ਚੰਨੀ ਅੱਗੇ ਨਿਕਲ ਗਏ ਤੇ ਹਾਈਕਮਾਂਡ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਦਿੱਤੀ।

ਕੌਂਸਲਰ ਤੋਂ ਲੈਕੇ ਮੁੱਖ ਮੰਤਰੀ ਤੱਕ 'ਚੰਨੀ' ਦਾ ਸਿਆਸੀ ਸਫ਼ਰ

ਟਰਨਿੰਗ ਪੁਆਇੰਟ:

  • ਖਰੜ ਨਗਰ ਕੌਂਸਲ ’ਚ ਕੌਂਸਲਰ ਚੁਣਿਆ ਜਾਣਾ ਚਰਨਜੀਤ ਸਿੰਘ ਚੰਨੀ ਦੇ ਲਈ ਵਰਦਾਨ ਸਾਬਤ ਹੋਇਆ। ਉਨ੍ਹਾਂ ਨੂੰ ਇਥੋਂ ਅਜਿਹੀ ਸਫਲਤਾ ਮਿਲੀ ਕਿ ਮੁੜ ਕੇ ਪਿੱਛੇ ਨਹੀਂ ਵੇਖਣਾ ਪਿਆ।
  • ਚਮਕੌਰ ਸਾਹਿਬ ਹਲਕੇ ਦੀ ਰਾਜਨੀਤੀ ਬਦਲਣ ਲਈ ਵੀ ਚਰਨਜੀਤ ਸਿੰਘ ਚੰਨੀ ਦੇ ਸਿਰ ਹੀ ਸਿਹਰਾ ਬੰਨ੍ਹਿਆ ਜਾਂਦਾ ਰਹੇਗਾ। ਇਸ ਸੀਟ ’ਤੇ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕਬਜਾ ਰਿਹਾ ਹੈ। ਬੀਬੀ ਸਤਵੰਤ ਕੌਰ ਸੰਧੂ (ਮਰਹੂਮ) ਇਥੋਂ ਵਿਧਾਇਕ ਬਣਦੇ ਆਏ ਸਨ ਪਰ 2007 ਵਿੱਚ ਚੰਨੀ ਨੇ ਅਕਾਲੀ ਦਲ ਤੋਂ ਇਹ ਸੀਟ ਖੋਹ ਲਈ ਤੇ ਤਿੰਨ ਵਾਰ ਲਗਾਤਾਰ ਵਿਧਾਇਕ ਬਣੇ।
  • ਕਾਂਗਰਸ ’ਚ ਆ ਕੇ ਚਰਨਜੀਤ ਸਿੰਘ ਚੰਨੀ ਦੀ ਪੌਂ ਬਾਰਾਂ ਹੋ ਗਈ। ਚਮਕੌਰ ਸਾਹਿਬ ਹਲਕੇ ਤੋਂ ਅਕਾਲੀ ਦਲ ਨੂੰ ਪਛਾੜਨ ਕਾਰਨ ਕਾਂਗਰਸ ਪਾਰਟੀ ਦੀ ਅੱਖ ਚਰਨਜੀਤ ਸਿੰਘ ਚੰਨੀ ’ਤੇ ਰਹੀ ਤੇ ਉਨ੍ਹਾਂ ਨੂੰ ਪਾਰਟੀ ਜੁਆਇਨ ਕਰਵਾ ਲਈ ਗਈ। 2007 ਵਿੱਚ ਟਿਕਟ ਦਿੱਤੀ ਤੇ ਉਹ ਚੌਖੇ ਮਾਰਜਨ ਨਾਲ ਚੋਣ ਜਿੱਤ ਗਏ। ਹਾਲਾਂਕਿ ਰਾਜ ਅਕਾਲੀ ਦਲ ਦਾ ਆ ਗਿਆ ਪਰ ਕਾਂਗਰਸ ਨੇ ਆਖਰੀ ਸਾਲਾਂ ਲਈ ਚੰਨੀ ਨੂੰ ਵਿਰੋਧੀ ਧਿਰ ਦਾ ਦਰਜਾ ਦੇ ਕੇ ਨਿਵਾਜਿਆ ਤੇ ਇਥੋਂ ਉਨ੍ਹਾਂ ਦੀ ਗਿਣਤੀ ਕਾਂਗਰਸ ਦੇ ਵੱਡੇ ਆਗੂਆਂ ਵਿੱਚ ਹੋਣ ਲੱਗੀ।

ਰਾਜਨੀਤਕ ਮੁਸ਼ਕਲਾਂ:

2017 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਾਫੀ ਬੋਲਬਾਲਾ ਸੀ। ਚਮਕੌਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਪੇਸ਼ੇ ਤੋਂ ਡਾਕਟਰ ਵਜੋਂ ਨਿਤਰਦੇ ਰਹੇ ਚਰਨਜੀਤ ਸਿੰਘ ਨੂੰ ਹੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਉਮੀਦਵਾਰ ਬਣਾਇਆ ਤੇ ਡਾਕਟਰ ਚਰਨਜੀਤ ਸਿੰਘ ਚੰਨੀ ਕਾਫੀ ਤਗੜੇ ਸਾਬਤ ਹੁੰਦੇ ਦਿਸੇ ਪਰ ਫੇਰ ਵੀ ਚੰਨੀ ਨੇ ਉਨ੍ਹਾਂ ਨੂੰ ਮਾਤ ਦੇ ਦਿੱਤੀ ਤੇ ਇਹ ਸੀਟ 12308 ਵੋਟਾਂ ਨਾਲ ਜਿੱਤ ਲਈ। ਚੰਨੀ ਨੂੰ 61060 ਵੋਟਾਂ ਪਈਆਂ ਤੇ ਡਾਕਟਰ ਚਰਨਜੀਤ ਸਿੰਘ 48752 ਵੋਟਾਂ ਲੈ ਗਏ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੂੰ ਇੱਕ ਮਹਿਲਾ ਆਈਏਐਸ ਅਫਸਰ ਨੂੰ ਐਸਐਮਐਸ ਕਰਨ ਕਾਰਨ ਖਾਸੀ ਨਮੋਸ਼ੀ ਝੱਲਣੀ ਪਈ।

ਕੌਂਸਲਰ ਤੋਂ ਲੈਕੇ ਮੁੱਖ ਮੰਤਰੀ ਤੱਕ 'ਚੰਨੀ' ਦਾ ਸਿਆਸੀ ਸਫ਼ਰ

ਸਿਆਸਤ ਦੇ ਮੁੱਦੇ:

ਚਰਨਜੀਤ ਸਿੰਘ ਚੰਨੀ ਹਮੇਸ਼ਾ ਤੋਂ ਹੀ ਛੋਟੇ ਤਬਕੇ ਦੇ ਮੁੱਦਿਆਂ ਨੂੰ ਉਭਾਰਦੇ ਆਏ ਹਨ। ਵਿਕਾਸ ਕਾਰਜਾਂ ਦੇ ਨਾਲ-ਨਾਲ ਖਾਸ ਕਰਕੇ ਅਨੁਸੂਚਿਤ ਜਾਤਾਂ ਨਾਲ ਸਬੰਧਤ ਮੁੱਦੇ ਚੁੱਕਦੇ ਰਹੇ ਹਨ। ਇਹੋ ਕਾਰਣ ਹੈ ਕਿ ਹੁਣ ਉਨ੍ਹਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਅਜਿਹੇ ਪਹਿਲੂਆਂ ਨੂੰ ਛੋਹਿਆ, ਜਿਹੜੇ ਕਿ ਆਮ ਵਿਅਕਤੀ ਦੇ ਦਿਲਾਂ ਨੂੰ ਟੁੰਬਦੇ ਹਨ। ਆਪਣੇ ਭਾਸ਼ਣਾਂ ਵਿੱਚ ਵੀ ਚੰਨੀ ਆਮ ਲੋਕਾਂ ਨਾਲ ਜੁੜਨ ਦਾ ਕੋਈ ਮੌਕਾ ਨਹੀਂ ਛੱਡਦੇ। ਚਾਰ ਮਹੀਨੇ ਦੇ ਆਪਣੇ ਕਾਰਜਕਾਲ ਦੌਰਾਨ ਭਾਵੇਂ ਮੱਧਮ ਤੇ ਛੋਟੇ ਤਬਕੇ ਦੇ ਬਿਜਲੀ ਬਿਲਾਂ ਦੀ ਗੱਲ ਹੋਵੇ ਜਾਂ ਫੇਰ ਕੱਚੇ ਮੁਲਾਜਮਾਂ ਤੇ ਚੌਥਾ ਦਰਜਾ ਮੁਲਾਜਮਾਂ ਦੀ ਗੱਲ ਹੋਵੇ, ਉਨ੍ਹਾਂ ਨੇ ਇਨ੍ਹਾਂ ਤਬਕਿਆਂ ਨਾਲ ਸਬੰਧਤ ਹੀ ਐਲਾਨ ਕੀਤੇ ਹਨ। ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਐਲਾਨਾਂ ਦੇ ਨੁਕਤਿਆਂ ’ਤੇ ਇਸੇ ਟਰਮ ਵਿੱਚ ਫੈਸਲੇ ਲੈ ਕੇ ਸਿਆਸਤ ਵਿੱਚ ਨਵਾਂ ਮੋੜ ਲਿਆ ਦਿੱਤਾ ਹੈ।

ਇਹ ਵੀ ਪੜ੍ਹੋ:'ਪੰਜਾਬ 'ਚ ਘੁੰਮ ਰਿਹਾ ਨਕਲੀ ਕੇਜਰੀਵਾਲ': 'ਆਪ' ਵਲੋਂ ਪੋਸਟਰ ਜਾਰੀ

Last Updated : Nov 24, 2021, 2:15 PM IST

ABOUT THE AUTHOR

...view details