ਨਵੀਂ ਦਿੱਲੀ:ਕਹਿੰਦੇ ਨੇ ਕਿ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜਿਸ ਨਾਲ ਭਾਵੇਂ ਹੀ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਪਰ ਬਾਵਜੂਦ ਇਸ ਦੇ ਸਭ ਤੋਂ ਖ਼ਾਸ ਹੁੰਦਾ ਹੈ। ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜੋ ਇਸ ਰਿਸ਼ਤੇ ਨੂੰ ਸ਼ਰਮਸਾਰ ਕਰਦੇ ਹਨ। ਦਰਅਸਲ ਰਾਜਧਾਨੀ ਦੇ ਦਵਾਰਕਾ ਸਬਸਿਟੀ ਦੇ ਦੱਖਣੀ ਥਾਣਾ ਖੇਤਰ 'ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਿੱਤਰ ਨੇ ਆਪਣੇ ਮਿੱਤਰ ਉੱਤੇ ਸ਼ੱਕ ਦੇ ਚੱਲਦੀਆਂ ਉਸ ਦੀਆਂ ਉਂਗਲਾਂ ਵੱਢ ਦਿੱਤੀਆਂ। ਪੀੜਤ 12ਵੀਂ ਜਮਾਤ ਦੀ ਵਿਦਿਆਰਥੀ ਹੈ। ਇੰਨਾ ਹੀ ਨਹੀਂ ਮੁਲਜ਼ਮ ਨੇ ਆਪਣੇ ਦੋਸਤ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।
ਪੀੜਤ ਨੇ ਘਰ ਅਤੇ ਡਾਕਟਰ ਨੂੰ ਬੋਲਿਆ ਝੂਠ: ਪੀੜਤ ਨੇ ਆਪਣੀਆਂ ਉਂਗਲਾਂ ਕੱਟੇ ਜਾਣ ਬਾਰੇ ਕਿਸੇ ਨੂੰ ਵੀ ਦੱਸਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਡਾਕਟਰ ਨੂੰ ਕਹੇਗਾ ਕਿ ਮੋਟਰਸਾਈਕਲ ਦੀ ਚੇਨ 'ਚ ਫਸ ਕੇ ਉਸ ਦੀਆਂ ਉਂਗਲੀਆਂ ਵੱਢੀਆਂ ਗਈਆਂ ਹਨ। ਫਿਰ ਮੁਲਜ਼ਮ ਦੋਸਤ ਉਸ ਨੂੰ ਹਸਪਤਾਲ ਲੈ ਗਿਆ ਅਤੇ ਪੀੜਤ ਨੇ ਡਾਕਟਰ ਨੂੰ ਇਹੀ ਕਹਾਣੀ ਦੱਸ ਦਿੱਤੀ। ਪੀੜਤ ਲੜਕਾ ਜ਼ਿਆਦਾ ਦੇਰ ਤੱਕ ਪਰਿਵਾਰ ਤੋਂ ਇਹ ਗੱਲ ਲੁਕਾ ਨਾ ਸਕਿਆ ਤੇ 8 ਨਵੰਬਰ ਨੂੰ ਪਰਿਵਾਰ ਨੇ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ।