ਪੈਰਿਸ : ਰਾਫੇਲ ਸੌਦੇ ਨੂੰ ਲੈ ਕੇ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਫ੍ਰਾਂਸ ਵਿੱਚ ਨਿਆਇਕ ਜਾਂਚ ਹੋਵੇਗੀ। ਰਾਫੇਲ ਸੌਦੇ ਦੇ ਲਈ ਇੱਕ ਫ੍ਰਾਂਸੀਸੀ ਜੱਜ ਨੂੰ ਨਿਯੁਕਤ ਕੀਤਾ ਗਿਆ ਹੈ।
ਫ੍ਰਾਂਸ ਤੇ ਭਾਰਤ ਵਿਚਾਲੇ ਰਾਫੇਲ ਸੌਦੇ ਨੂੰ ਲੈ ਕੇ ਫ੍ਰਾਂਸ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਹੁਣ ਭਾਰਤ ਨਾਲ 7.8 ਅਰਬ ਯੂਰੋ ਰਾਫੇਲ ਸੌਦੇ 'ਚ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਨਿਆਂਇਕ ਜਾਂਚ ਹੋਵੇਗੀ। ਇਸ ਜਾਂਚ ਲਈ ਇੱਕ ਫ੍ਰਂਸੀਸੀ ਜੱਜ ਨਿਯੁਕਤ ਕੀਤਾ ਗਿਆ ਹੈ।
ਫ੍ਰਾਂਸੀਸੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਸਾਲ 2016 'ਚ ਹੋਏ ਇਸ ਸੌਦੇ ਦੀ ਅਤਿ ਸੰਵੇਦਨਸ਼ੀਲ ਜਾਂਚ ਰਸਮੀ ਤੌਰ 'ਤੇ 14 ਜੂਨ ਨੂੰ ਸ਼ੁਰੂ ਹੋਈ ਸੀ। ਦੱਸ ਦੇਈਏ ਕਿ ਫਰੈਂਚ ਵੈਬਸਾਈਟ ਨੇ ਅਪ੍ਰੈਲ 2021 ਵਿੱਚ ਰਾਫੇਲ ਸੌਦੇ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਕਈ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਸਨ। ਫ੍ਰੈਂਚ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਕ 'ਮਿਡਲਮੈਨ' ਨੂੰ ਏਅਰਕਰਾਫਟ ਨਿਰਮਾਤਾ ਨੇ 1.1 ਮਿਲੀਅਨ ਯੂਰੋ ਦਾ ਭੁਗਤਾਨ ਕੀਤਾ ਸੀ। ਇਹ ਕਿਹਾ ਜਾਂਦਾ ਹੈ ਕਿ 'ਫ੍ਰੈਂਚ ਭ੍ਰਿਸ਼ਟਾਚਾਰ ਰੋਕੂ ਏਜੰਸੀ-ਏਐਫਏ' ਵੱਲੋਂ ਕੀਤੀ ਗਈ ਜਾਂਚ 'ਚ ਇਹ ਖੁਲਾਸਾ ਹੋਇਆ ਸੀ ਕਿ ਡਾਸਾਲਟ ਨੇ ਇੱਕ ਵਿਚੋਲੇ ਨੂੰ 1.1 ਮਿਲੀਅਨ ਯੂਰੋ ਦਾ ਭੁਗਤਾਨ ਕੀਤਾ ਸੀ, ਡੇਫਿਸ ਸਾਲਊਸ਼ਨਜ਼ ਨੇ ਸੌਦਾ ਸਾਲ 2016 ਵਿੱਚ ਸੌਦਾ ਪੋਸਟ ਕੀਤਾ ਸੀ। ਇਹ ਰਕਮ ਡਾਸਾਲਟ ਵੱਲੋਂ ਕੀਤੇ ਗਏ ਖਰਚਿਆਂ ਨੂੰ 'ਗਾਹਕਾਂ ਨੂੰ ਤੋਹਫੇ' ਵਜੋਂ ਵੀ ਦਰਸਾਈ ਗਈ ਸੀ।