ਪੰਜਾਬ

punjab

By

Published : May 20, 2021, 2:01 PM IST

ETV Bharat / bharat

ਹੋਮ ਆਈਸੋਲੇਟ ਮਰੀਜ਼ਾਂ ਨੂੰ ਘਰ 'ਚ ਮੁਫ਼ਤ ਖਾਣਾ ਉਪਲਬੱਧ ਕਰਵਾਏਗਾ ਨਿਸ਼ਕਾਮ ਸੇਵਕ ਜੱਥਾ

ਮੋਦੀਨਗਰ ਦਾ ਨਿਸ਼ਕਾਮ ਸੇਵਕ ਜੱਥੇ ਨੇ ਹੁਣ ਆਕਸੀਜਨ ਸਿਲੰਡਰਾਂ ਦੀ ਘਾਟ ਨੂੰ ਦੇਖਦੇ ਹੋਏ ਮਰੀਜ਼ਾਂ ਦੇ ਲਈ ਆਕਸੀਜਨ ਲੰਗਰ ਦੀ ਸ਼ੁਰੂਆਤ ਤਾਂ ਕੀਤੀ ਹੋਈ ਹੈ। ਨਾਲ ਹੀ ਕੋਰੋਨਾ ਪੀੜਤ ਹੋਮ ਆਈਸੋਲੇਟ ਮਰੀਜ਼ਾਂ ਨੂੰ ਵੀ ਲੰਗਰ ਦੇ ਜ਼ਰੀਏ ਘਰ ਉੱਤੇ ਹੀ ਮੁਫਤ ਖਾਨਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ / ਗਾਜ਼ੀਆਬਾਦ: ਪਿਛਲੇ 1 ਸਾਲ ਤੋਂ ਕੋਰੋਨਾ ਕਾਲ ਵਿੱਚ ਜ਼ਰੂਰਤਮੰਦ ਲੋਕਾਂ ਦੀ ਤਮਾਮ ਤਰੀਕੇ ਨਾਲ ਮਦਦ ਕਰ ਰਿਹਾ ਮੋਦੀਨਗਰ ਦਾ ਨਿਸ਼ਕਾਮ ਸੇਵਕ ਜੱਥੇ ਨੇ ਹੁਣ ਆਕਸੀਜਨ ਸਿਲੰਡਰਾਂ ਦੀ ਘਾਟ ਨੂੰ ਦੇਖਦੇ ਹੋਏ ਮਰੀਜ਼ਾਂ ਦੇ ਲਈ ਆਕਸੀਜਨ ਲੰਗਰ ਦੀ ਸ਼ੁਰੂਆਤ ਤਾਂ ਕੀਤੀ ਹੋਈ ਹੈ।

ਉੱਥੇ ਹੀ ਦੂਜੇ ਪਾਸੇ ਹੁਣ ਕੋਰੋਨਾ ਪੀੜਤ ਹੋਮ ਆਈਸੋਲੇਟ ਮਰੀਜ਼ਾਂ ਨੂੰ ਵੀ ਲੰਗਰ ਦੇ ਜ਼ਰੀਏ ਘਰ ਵਿੱਚ ਹੀ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜੋ ਲੋਕ ਲੌਕਡਾਉਨ ਦੇ ਕਾਰਨ ਬੇਰੁਜ਼ਗਾਰ ਹੋ ਗਏ ਹਨ ਅਤੇ ਉਹ ਮਜ਼ਬੂਰੀਵੱਸ ਦੋ ਵਕਤ ਦੇ ਖਾਣੇ ਦਾ ਇੰਤਜ਼ਾਮ ਨਹੀਂ ਕਰ ਪਾ ਰਹੇ ਹਨ। ਲੋੜਵੰਦਾਂ ਨੂੰ ਵੀ ਲੰਗਰ ਦੇ ਜ਼ਰੀਏ ਖਾਣਾ ਖਵਾਇਆ ਜਾ ਰਿਹਾ ਹੈ।

ਵੇਖੋ ਵੀਡੀਓ

ਕੋਰੋਨਾ ਕਾਰਨ ਹੋਸ ਆਈਸੋਲੇਟ ਮਰੀਜ਼ਾਂ ਨੂੰ ਮਿਲੇਗਾ ਖਾਣਾ

ਨਿਸ਼ਕਾਮ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਅਰਵਿੰਦ ਸਿੰਘ ਨੇ ਕਿਹਾ ਕਿ ਪਹਿਲੀ ਲਹਿਰ ਦੇ ਬਾਅਦ ਹੁਣ ਕੋਰੋਨਾ ਦੀ ਦੂਜੀ ਲਹਿਰ ਆਈ ਹੈ। ਹਾਲਾਕਿ ਪਹਿਲੀ ਲਹਿਰ ਦੇ ਕਾਰਨ ਕੀਤੇ ਗਏ ਲੌਕਡਾਉਨ ਨਾਲੋਂ ਇਸ ਵਾਰ ਦੇ ਲੌਕਡਾਊਨ ਵਿੱਚ ਕਾਫੀ ਰਾਹਤ ਹੈ। ਪਰ ਇਸ ਵਿਚਾਲੇ ਕੁਝ ਲੋਕ ਅਜਿਹੇ ਵੀ ਹਨ ਜੋ ਕੋਰੋਨਾ ਕਾਰਨ ਹੋਮ ਆਈਸੋਲੇਟ ਹਨ ਅਜਿਹੇ ਲੋਕਾਂ ਦੇ ਲਈ ਉਨ੍ਹਾਂ ਨੇ ਆਪਣੇ ਮੋਬਾਈਲ ਨੰਬਰ ਜਾਰੀ ਕੀਤੇ ਹਨ। ਜੋ ਉਨ੍ਹਾਂ ਤੋਂ ਸਪੰਰਕ ਕਰਕੇ ਆਪਣੇ ਘਰ ਹੀ ਲੰਗਰ ਦਾ ਖਾਣਾ ਮੰਗਾ ਸਕਦੇ ਹਨ।

ਉਪ ਜ਼ਿਲ੍ਹਾ ਅਧਿਕਾਰੀ ਅਤੇ ਤਹਿਸੀਲਦਾਰ ਨੇ ਲਿਆ ਜਾਇਜ਼ਾ

ਇਸ ਦੇ ਨਾਲ ਹੀ, ਇਸ ਵਾਰ ਵੀ ਤਾਲਾਬੰਦੀ ਕਾਰਨ ਜੋ ਲੋਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਨੂੰ ਲੰਗਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਨਿਸ਼ਕਾਮ ਸੇਵਕ ਜਥੇ ਵੱਲੋ ਕੋਰੋਨਾ ਕਾਲ ਵਿੱਚ ਨਿਸਵਾਰਥ ਭਾਵ ਨਾਲ ਕੀਤੀ ਜਾ ਰਹੀ ਇਨ੍ਹਾਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਮੋਦੀਨਗਰ ਦੇ ਡਿਪਟੀ ਜ਼ਿਲ੍ਹਾ ਮੈਜਿਸਟਰੇਟ ਆਦਿੱਤਿਆ ਪ੍ਰਜਾਪਤੀ ਅਤੇ ਤਹਿਸੀਲਦਾਰ ਉਮਾਕਾਂਤ ਤਿਵਾੜੀ ਵੀ ਗੋਵਿੰਦਪੁਰੀ ਦੇ ਕਮਿਉਨਿਟੀ ਸੈਂਟਰ ਪਹੁੰਚੇ।

ABOUT THE AUTHOR

...view details