ਛਤਰਪੁਰ:ਔਨਲਾਈਨ ਗੇਮ ਬੱਚਿਆਂ ਲਈ ਬਹੁਤ ਖਤਰਨਾਕ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦਾ ਹੈ। ਇੱਥੇ ਫ੍ਰੀ ਫਾਇਰ ਗੇਮ ਦੀ ਲਤ 'ਚ ਨਾਬਾਲਿਗਾਂ ਨੇ ਆਪਣੇ ਹੀ ਘਰ 'ਚ ਲੁੱਟੀ। ਨਾਬਾਲਗ ਕਰੀਬ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਦੀ ਨਕਦੀ ਉਡਾ ਕੇ ਲੈ ਗਏ। ਗਹਿਣੇ ਗਾਇਬ ਹੋਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੇ ਥਾਣਾ ਕੋਤਵਾਲੀ ਆ ਕੇ ਸ਼ਿਕਾਇਤ ਦਰਜ ਕਰਵਾਈ। ਮਾਮਲਾ ਧਿਆਨ ਵਿੱਚ ਆਉਂਦੇ ਹੀ ਪੁਲਿਸ ਜਾਂਚ ਵਿੱਚ ਜੁੱਟ ਗਈ। ਇਸ ਦੌਰਾਨ ਜਦੋਂ ਇਸ ਮਾਮਲੇ ਦਾ ਖੁਲਾਸਾ ਹੋਇਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ।
ਇਹ ਵੀ ਪੜੋ:Weather Update: ਠੰਡ ਦਾ ਕਹਿਰ ਜਾਰੀ, ਧੁੰਦ ਨਾਲ ਹੋਈ ਫਰਵਰੀ ਦੀ ਸ਼ੁਰੂਆਤ
ਪੁਲਿਸ ਅਨੁਸਾਰ ਸ਼ਿਕਾਇਤਕਰਤਾ ਦਾ ਪੁੱਤਰ ਆਨਲਾਈਨ ਪੜ੍ਹਾਈ ਲਈ ਆਪਣੇ ਪਿਤਾ ਦੇ ਫ਼ੋਨ ਦੀ ਵਰਤੋਂ ਕਰਦਾ ਸੀ। ਉਸਦਾ ਇੱਕ ਹੋਰ ਦੋਸਤ ਵੀ ਉਸਦੇ ਨਾਲ ਆਨਲਾਈਨ ਕਲਾਸਾਂ ਕਰਦਾ ਸੀ। ਦੋਵੇਂ ਗੁਆਂਢੀ ਸਨ, ਇਕੱਠੇ ਪੜ੍ਹਦੇ ਸਮੇਂ ਦੋਵਾਂ ਨੂੰ ਫ੍ਰੀ ਫਾਇਰ ਗੇਮ ਖੇਡਣ ਦੀ ਆਦਤ ਪੈ ਗਈ। ਇਸ ਤੋਂ ਬਾਅਦ ਦੋਵਾਂ ਨੇ ਨਵਾਂ ਮੋਬਾਈਲ ਲੈਣ ਅਤੇ ਉਸ ਵਿੱਚ ਬੈਲੇਂਸ ਰੱਖਣ ਦਾ ਫੈਸਲਾ ਕੀਤਾ। ਸ਼ਿਕਾਇਤਕਰਤਾ ਦੇ ਲੜਕੇ ਨੇ ਪਹਿਲਾਂ ਉਸ ਦੇ ਘਰੋਂ ਚਾਰ ਤੋਲੇ ਦੇ ਗਹਿਣੇ ਚੋਰੀ ਕਰ ਲਏ। ਫਿਰ ਉਸ ਨੇ ਦੋ ਦੋਸਤਾਂ ਦੀ ਮਦਦ ਨਾਲ ਦੋ ਨਵੇਂ ਮੋਬਾਈਲ ਲੈ ਲਏ। ਇਸ ਤੋਂ ਬਾਅਦ ਮੋਬਾਈਲ 'ਚ ਸਿਮ ਅਤੇ ਬੈਲੇਂਸ ਕਢਵਾਉਣ ਲਈ ਘਰ 'ਚੋਂ 20 ਹਜ਼ਾਰ ਰੁਪਏ ਵੀ ਚੋਰੀ ਕਰ ਲਏ।