ਨਵੀਂ ਦਿੱਲੀ: ਪੁਰਾਣੀ ਕਹਾਵਤ ਹੈ ਚੋਰ ਦੇ ਕੋਲ ਕਈ ਤਰੀਕੇ ਹੁੰਦੇ ਹਨ ਚੋਰੀ ਕਰਨ ਲਈ। ਇਹ ਕਹਾਵਤ ਸਹੀ ਹੈ ਜਾਂ ਗਲਤ ਹੈ ਇਹ ਤਾਂ ਪਤਾ ਨਹੀ। ਪਰ ਜੋ ਇੱਕ ਗੱਲ ਸਾਡੇ ਸਮੇਂ ਵਿੱਚ ਵਿਵਾਦ ਦਾ ਵਿਸ਼ਾ ਨਹੀ ਹੈ ਉਹ ਹੈ ਸਾਈਬਰ ਕ੍ਰਾਈਮ ਦਾ ਵੱਧਦਾ ਅੰਕੜਾ। ਖਾਸ ਤੌਰ 'ਤੇ ਪਿੰਡਾਂ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਅਜੇ ਤੱਕ ਜ਼ਿਆਦਾ ਤਕਨੀਕਾਂ ਬਾਰੇ ਨਹੀ ਪਤਾ। ਹਾਲ ਹੀ ਦੇ ਦਿਨਾਂ ਵਿੱਚ ਦੇਖਿਆ ਗਿਆ ਕਿ ਅਪਰਾਧੀ ਸਾਈਬਰ ਸਪੇਸ ਵਰਗੇ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਪਹਿਲਾਂ ਆਪਣਾ ਟਾਰਗੇਟ ਤੈਅ ਕਰਦੇ ਹਨ ਅਤੇ ਫਿਰ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਲੁੱਟ ਕੇ ਲੈ ਜਾਂਦੇ ਹਨ।
ਚੋਰਾਂ ਦਾ ਚੋਰੀ ਕਰਨ ਦਾ ਤਰੀਕਾ: ਇਸ ਤਰ੍ਹਾਂ ਦੇ ਅਪਰਾਧੀ ਪਹਿਲਾ ਆਪਣੇ ਆਪ ਨੂੰ ਸਰਾਕਰ ਦੀਆ ਯੋਜਨਾਵਾਂ ਨਾਲ ਜੁੜਿਆ ਹੋਏ ਦੱਸਦੇ ਹਨ ਅਤੇ ਫਿਰ ਸੋਸ਼ਲ ਮੀਡੀਆ ਰਾਹੀ ਲੋਕਾਂ ਨਾਲ ਸੰਪਰਕ ਕਰਦੇ ਹਨ। ਉਹ ਲੋਕਾਂ ਨੂੰ ਭਰੋਸਾ ਦਿਵਾਉਦੇ ਹਨ ਕਿ ਉਹ ਉਨ੍ਹਾਂ ਦੇ ਫਾਇਦੇ ਲਈ ਸੰਪਰਕ ਕਰ ਰਹੇ ਹਨ। ਇੱਕ ਵਾਰ ਜਦੋਂ ਉਨ੍ਹਾਂ ਨੂੰ ਭਰੋਸਾ ਹੋ ਜਾਂਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਨੂੰ ਉਨ੍ਹਾਂ ਦੀ ਗੱਲ 'ਤੇ ਯਕੀਨ ਹੋ ਗਿਆ ਹੈ ਤਾਂ ਉਹ ਆਪਣੀ ਗੈਂਗ ਦੇ ਨਾਲ ਉਨ੍ਹਾਂ ਦੇ ਘਰ ਜਾਂਦੇ ਹਨ। ਘਰ ਪਹੁੰਚ ਕੇ ਪਹਿਲਾਂ ਤਾਂ ਉਹ ਆਧਾਰ ਨੂੰ ਲਿੰਕ ਕਰਨ ਦੇ ਨਾਮ 'ਤੇ ਲੋਕ ਫਿੰਗਰ ਪ੍ਰਿੰਟ ਅਤੇ ਹੋਰ ਪਛਾਣ ਸਾਬਿਤ ਕਰਨ ਵਾਲੀ ਜਾਣਕਾਰੀਆਂ ਲੈ ਕੇ ਬੈਂਕ ਅਕਾਓਟ ਹੈਂਕ ਕਰਦੇ ਹਨ।
ਝੂਠੀਆਂ ਯੋਜਨਾਵਾਂ : ਇਸਦੇ ਬਾਅਦ ਅਕਾਓਂਟ 'ਚੋ ਪੈਸੇ ਕੱਢ ਲੈਦੇ ਹਨ। ਕਈ ਮੌਕਿਆਂ 'ਤੇ ਇਹ ਵੀ ਦੇਖਿਆ ਗਿਆ ਹੈ ਕਿ ਇਹ ਲੋਕ ਠੱਗੀ ਕਰਨ ਲਈ ਲੋਕਾਂ ਨੂੰ ਸਰੀਰਕ ਸੱਟਾਂ ਵੀ ਪਹੁੰਚਾਉਦੇ ਹਨ। ਘਰ ਵਿੱਚ ਰੱਖੇ ਕੀਮਤੀ ਗਹਿਣੇ ਅਤੇ ਕੈਸ਼ ਵੀ ਲੁੱਟ ਕੇ ਲੈ ਜਾਂਦੇ ਹਨ। ਇਹ ਚੋਰ ਚੋਰੀ ਕਰਨ ਲਈ ਲੋਕਾਂ ਨੂੰ ਅਜਿਹੀਆ ਯੋਜਨਾਵਾਂ ਬਾਰੇ ਦੱਸਦੇ ਹਨ ਜੋ ਯੋਜਨਾ ਸਰਕਾਰ ਚਲਾਉਦੀ ਵੀ ਨਹੀਂ ਹੈ। ਇਸ ਯੋਜਨਾਵਾਂ ਬਾਰੇ ਉਹ ਆਪਣੇ ਟਾਰਗੇਟ ਨੂੰ ਅਜਿਹੀਆ ਲਾਭ ਵਾਲੀਆ ਗੱਲਾਂ ਦੱਸਦੇ ਹਨ ਕਿ ਲੋਕ ਉਨ੍ਹਾਂ ਦੇ ਜਾਲ ਵਿੱਚ ਫੱਸ ਹੀ ਜਾਂਦੇ ਹਨ।
ਸਾਲ 2021 ਦੇ ਨਵਬੰਰ ਮਹੀਨੇ 'ਚ ਅਜਿਹੀ ਹੀ ਇੱਕ ਯੋਜਨਾ ਸਾਹਮਣੇ ਆਈ ਸੀ। ਇਸ ਯੋਜਨਾ ਨੂੰ ਠੱਗਾ ਨੇ ਨਾਮ ਦਿੱਤਾ ਸੀ 'ਪ੍ਰਧਾਨ ਮੰਤਰੀ ਨਾਰੀ ਸ਼ਕਤੀ ਯੋਜਨਾ।' ਇਸ ਬਾਰੇ ਪ੍ਰਚਾਰ ਕੀਤਾ ਗਿਆ ਕਿ ਇਸ ਯੋਜਨਾ ਤਹਿਤ ਸਰਕਾਰ 2 ਲੱਖ 20 ਹਜ਼ਾਰ ਰੁਪਏ ਨਕਦ ਅਤੇ 25 ਲੱਖ ਰੁਪਏ ਤੱਕ ਦਾ ਲੋਨ ਦੇ ਰਹੀ ਹੈ। 21 ਨਵਬੰਰ 2021 ਨੂੰ ਪ੍ਰੈਸ ਸੂਚਨਾ ਬਿਊਰੋ ਨੇ ਇੱਕ ਫੈਕਟ ਚੈੱਕ ਵੀਡੀਓ ਜਾਰੀ ਕੀਤਾ। ਜਿਸ ਵਿੱਚ ਪੀਆਈਬੀ ਨੇ ਕਿਹਾ ਕਿ 'ਪ੍ਰਧਾਨ ਮੰਤਰੀ ਨਾਰੀ ਸ਼ਕਤੀ ਯੋਜਨਾ' ਨਾਮ ਦੀ ਕੋਈ ਯੋਜਨਾ ਨਹੀਂ ਚਲਾਈ ਜਾ ਰਹੀ ਹੈ।
ਚੋਰਾਂ ਵੱਲੋਂ ਫੈਲਾਈਆਂ ਅਫਵਾਹਾਂ: ਇਸਦੇ ਨਾਲ ਹੀ ਪੀਆਈਬੀ ਨੇ ਇਹ ਵੀ ਕਿਹਾ ਕਿ ਕਿ ਪ੍ਰਧਾਨਮੰਤਰੀ ਕੰਨਿਆ ਸਨਮਾਨ ਯੋਜਨਾ ਅਤੇ ਮਹਿਲਾ ਸਵਰੋਜਗਾਰ ਯੋਜਨਾ ਦੇ ਨਾਮ 'ਤੇ ਕਈ ਤਰ੍ਹਾਂ ਦੀਆ ਅਫਵਾਹਾਂ ਫੈਲਾਇਆ ਜਾ ਰਹੀਆ ਹਨ। ਇਨ੍ਹਾਂ ਨਾਮਾਂ ਤੋਂ ਸਰਕਾਰ ਕੋਈ ਵੀ ਯੋਜਨਾ ਨਹੀਂ ਚਲਾ ਰਹੀ ਹੈ। ਪੀਆਈਬੀ ਨੇ ਆਪਣੀ ਚੇਤਾਵਨੀ ਵਿੱਚ ਕਿਹਾ ਸੀ ਕਿ ਇਨ੍ਹਾਂ ਯੋਜਨਾਵਾਂ ਦੇ ਨਾਮ 'ਤੇ ਕਿਸੇ ਨਾਲ ਵੀ ਆਪਣੇ ਬੈਂਕ ਦੇ ਡੀਟੇਲ ਅਤੇ ਹੋਰ ਜ਼ਰੂਰੀ ਜਾਣਕਾਰੀ ਸ਼ੇਅਰ ਨਾ ਕਰੋ। ਨਹੀਂ ਤਾਂ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਇਸਦੇ ਨਾਲ ਹੀ ਪੀਆਈਬੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਸੋਸ਼ਲ ਮੀਡੀਆ 'ਤੇ ਪਾਈ ਕਿਸੇ ਵੀ ਜਾਣਕਾਰੀ 'ਤੇ ਬਿਨ੍ਹਾਂ ਜਾਂਚ ਕੀਤੇ ਭਰੋਸਾ ਨਾ ਕਰੋ।
ਠੱਗੀ ਹੋਣ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋਂ ਧਿਆਨ:-
- ਠਗਾਂ ਤੋਂ ਬਚਣ ਦਾ ਪਹਿਲਾ ਨੁਸਖਾ ਹੈ ਆਪਣੀ ਜਾਣਕਾਰੀ ਨੂੰ ਵਧਾਓ : ਸਰਕਾਰ ਆਮ ਤੌਰ 'ਤੇ ਕਿਸੇ ਵੀ ਨਵੀਂ ਯੋਜਨਾ ਦੀ ਘੋਸ਼ਣਾ ਹਰ ਸਾਲ ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਕਰਦੀ ਹੈ। ਬਜਟ ਨੂੰ ਧਿਆਨ ਨਾਲ ਸੁਣੋ ਅਤੇ ਇੱਕ ਜਨ ਕਲਿਆਣਕਾਰੀ ਯੋਜਨਾ ਦੀ ਸੂਚੀ ਬਣਾ ਲਓ।
- 5W1H : ਸਵਾਲ ਕਰੋ ਜਦੋਂ ਵੀ ਕੋਈ ਤੁਹਾਨੂੰ ਕਿਸੇ ਯੋਜਨਾ ਬਾਰੇ ਦੱਸੇ ਤਾਂ ਉਸ ਤੋਂ ਇਹ ਛੇ ਸਵਾਲ ਪੁੱਛੋ। ਕਿਸਨੇ, ਕੀ, ਕਿਉਂ, ਕਦੋਂ, ਕਿੱਥੇ ਅਤੇ ਕਿਵੇਂ। ਸਵਾਲ ਕਰੋ ਕਿ ਇਹ ਯੋਜਨਾ ਕਿਸਨੇ ਲਿਆਂਦੀ ਹੈ। ਇਸ ਯੋਜਨਾ ਦਾ ਉਦੇਸ਼ ਕੀ ਹੈ, ਇਸ ਯੋਜਨਾ ਦੀ ਘੋਸ਼ਣਾ ਕਦੋਂ ਕੀਤੀ ਗਈ। ਇਹ ਯੋਜਨਾ ਕਿੱਥੇ ਲਈ (ਯਾਨੀ ਉਸ ਦਾ ਸਥਾਨ ਅੰਕੜਾ ਕੀ ਹੈ) ਹੈ। ਇਸ ਯੋਜਨਾ ਬਾਰੇ ਹੋਰ ਜਾਣਕਾਰੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਤੁਹਾਨੂੰ ਇਹ ਆਦਮੀ ਇਸ ਯੋਜਨਾ ਬਾਰੇ ਕਿਉਂ ਦੱਸ ਰਿਹਾ ਹੈ।
- ਇਕੱਠ ਵਿੱਚ ਮਿਲਣ ਨੂੰ ਕਹੋ : ਜਦੋਂ ਵੀ ਕੋਈ ਵਿਅਕਤੀ ਤੁਹਾਨੂੰ ਕਿਸੇ ਯੋਜਨਾ ਬਾਰੇ ਦੱਸਦਾ ਹੈ ਅਤੇ ਤੁਹਾਡੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਉਸਨੂੰ ਕਹੋ ਕਿ ਉਹ ਛੁੱਟੀ ਦੇ ਦਿਨ ਜਾਂ ਕਿਸੇ ਖਾਸ ਦਿਨ ਆਏ। ਤਾਂਕਿ ਸੋਸਾਇਟੀ ਦੇ ਹੋਰ ਲੋਕ ਵੀ ਇਸ ਯੋਜਨਾ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਲੈ ਸਕਣ।
- ਔਨਲਾਈਨ ਜਾਂ ਆਫਲਾਈਨ ਕਿਸੇ ਨਾਲ ਵੀ ਬੈਂਕ ਦੇ ਡੀਟੇਲ ਸ਼ੇਅਰ ਨਾ ਕਰੋ :ਇੱਕ ਗੱਲ ਜ਼ਰੂਰ ਧਿਆਨ ਰੱਖੋ ਕਿ ਕੋਈ ਵੀ ਯੋਜਨਾ ਜਾਂ ਸਰਕਾਰੀ ਸਹੂਲਤ ਲੈਣ ਲਈ ਆਪਣੀ ਬੈਂਕ ਡਿਟੇਲਜ਼ ਜਾਂ ਬਾਇਓਮੈਟ੍ਰਿਕਸ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ :-Holi 2023 Special: ਜੇਕਰ ਤੁਸੀਂ ਸ਼ਰਾਬ ਨਹੀਂ ਪੀਂਦੇ ਤਾਂ ਅਜ਼ਮਾਓ ਇਹ ਖਾਸ ਡਰਿੰਕ, ਘਰ 'ਚ ਬਣਾਉਣਾ ਵੀ ਆਸਾਨ