ਬਿਹਾਰ:ਮੁਜ਼ੱਫਰਪੁਰ ਵਿੱਚ ਇੱਕ ਝੁਗੀਆਂ ਝੋਂਪੜੀਆਂ ਵਾਲੇ ਖੇਤਰ ਵਿੱਚ ਸਥਿਤ ਘਰ ਵਿੱਚ ਅੱਗ ਲੱਗਣ ਕਾਰਨ ਚਾਰ ਬੱਚੀਆਂ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਦੇ ਰਾਮਦਿਆਲੂ ਇਲਾਕੇ 'ਚ ਸੋਮਵਾਰ ਦੇਰ ਰਾਤ ਕਰੀਬ ਡੇਢ ਵਜੇ ਇਕ ਝੁੱਗੀ ਵਾਲੇ ਘਰ 'ਚ ਅਚਾਨਕ ਅੱਗ ਲੱਗ ਗਈ। ਕੁਝ ਹੀ ਦੇਰ ਵਿੱਚ, ਇਸ ਅੱਗ ਨੇ ਤਿੰਨ ਹੋਰ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਇਸ ਘਟਨਾ ਵਿੱਚ ਘਰ ਵਿੱਚ ਸੌ ਰਹੀਆਂ ਚਾਰ ਲੜਕੀਆਂ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕਰੀਬ ਅੱਧੀ ਦਰਜਨ ਹੋਰ ਲੋਕ ਵੀ ਜ਼ਖਮੀ ਹਨ। ਸਾਰਿਆਂ ਨੂੰ ਇਲਾਜ ਲਈ SKMCH ਵਿੱਚ ਭਰਤੀ ਕਰਵਾਇਆ ਗਿਆ ਹੈ।
ਅੱਗ 'ਚ 4 ਲੜਕੀਆਂ ਜ਼ਿੰਦਾ ਸੜੀਆਂ: ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਨਰੇਸ਼ ਰਾਮ ਦੀਆਂ 4 ਬੇਟੀਆਂ 12 ਸਾਲ ਦੀ ਸੋਨੀ, 8 ਸਾਲ ਦੀ ਸ਼ਿਵਾਨੀ, 5 ਸਾਲ ਦੀ ਅੰਮ੍ਰਿਤਾ ਅਤੇ 3 ਸਾਲ ਦੀ ਰੀਟਾ ਦੀ ਅੱਗ ਨਾਲ ਝੁਲਸਣ ਕਰਕੇ ਮੌਤ ਹੋ ਗਈ। ਇਸ ਦੇ ਨਾਲ ਹੀ, ਰਾਜੇਸ਼ ਰਾਮ ਅਤੇ ਮੁਕੇਸ਼ ਰਾਮ ਦੇ ਘਰਾਂ ਨੂੰ ਵੀ ਅੱਗ ਲੱਗ ਗਈ। ਜਿੱਥੇ ਘਰ ਅੰਦਰ ਸੁੱਤੇ ਅੱਧਾ ਦਰਜਨ ਦੇ ਕਰੀਬ ਵਿਅਕਤੀ ਝੁਲਸ ਗਏ। ਜਖ਼ਮੀਆਂ ਦਾ ਇਲਾਜ SKMCH ਵਿੱਚ ਕੀਤਾ ਜਾ ਰਿਹਾ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਵੇਂ ਲੱਗੀ।
"ਮੇਰੀਆਂ ਚਾਰੋਂ ਧੀਆਂ ਮਰ ਗਈਆਂ। ਅਸੀਂ ਰਾਤ ਨੂੰ ਸੌਂ ਰਹੇ ਸੀ, ਜਦੋਂ ਘਰ ਨੂੰ ਅੱਗ ਲੱਗ ਗਈ। ਜਦੋਂ ਤੱਕ ਉਹ ਜਾਗੇ, ਅੱਗ ਨੇ ਇੰਨਾ ਵੱਡਾ ਰੂਪ ਧਾਰਨ ਕਰ ਲਿਆ ਕਿ ਉਹ ਧੀਆਂ ਨੂੰ ਬਾਹਰ ਨਹੀਂ ਕੱਢ ਸਕੇ। ਨੇੜੇ ਹੀ ਇੱਕ ਛੋਟਾ ਪੁੱਤਰ ਸੀ, ਸਿਰਫ਼ ਉਹ ਬਚ ਗਿਆ। ਬਾਕੀ ਸਾਰੀਆਂ ਬੱਚੀਆਂ ਅੱਗ ਵਿੱਚ ਸੜ ਗਈਆਂ।" - ਮ੍ਰਿਤਕ ਲੜਕੀ ਦੀ ਮਾਂ