ਮੈਨਪੁਰੀ: ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ (mainpuri road accident) ਵਾਪਰਿਆ ਹੈ। ਇੱਕ ਟਰੱਕ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਬਣੇ ਘਰ ਵਿੱਚ ਜਾ ਵੜਿਆ (Truck rammed into house in Mainpuri)। ਇਸ ਕਾਰਨ ਘਰ ਦੇ ਦੋ ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਵਿੱਚ ਮੌਜੂਦ ਦੋ ਵਿਅਕਤੀਆਂ ਦੀ ਵੀ ਮੌਤ ਹੋ ਗਈ। ਅਜਿਹੇ 'ਚ ਇਸ ਹਾਦਸੇ 'ਚ ਕੁੱਲ 4 ਲੋਕਾਂ ਦੀ ਜਾਨ ਚਲੀ ਗਈ।
ਇਸ ਮਾਮਲੇ ਵਿੱਚ ਐਸਪੀ ਮੈਨਪੁਰੀ ਕਮਲੇਸ਼ ਦੀਕਸ਼ਿਤ ਨੇ ਦੱਸਿਆ ਕਿ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਇੱਕ ਘਰ ਵਿੱਚ ਜਾ ਵੱਜਾ, ਜਿਸ ਵਿੱਚ ਇੱਕ ਸੇਵਾਮੁਕਤ ਸਬ-ਇੰਸਪੈਕਟਰ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਵੇਲੇ ਸੇਵਾਮੁਕਤ ਇੰਸਪੈਕਟਰ ਅਤੇ ਉਸ ਦੀ ਪਤਨੀ ਸੁੱਤੇ ਪਏ ਸਨ। ਇਸ ਦੇ ਨਾਲ ਹੀ ਟਰੱਕ 'ਚ ਕੁੱਲ 7 ਲੋਕ ਸਵਾਰ ਸਨ, ਜਦਕਿ ਟਰੱਕ 'ਚ ਸਵਾਰ 2 ਲੋਕਾਂ ਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੰਜ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਉਸ ਨੇ ਦੱਸਿਆ ਕਿ ਇੱਕ ਵਿਅਕਤੀ ਅਜੇ ਵੀ ਮਲਬੇ ਹੇਠਾਂ ਦੱਬਿਆ ਹੋਇਆ ਹੈ।