ਨਵੀਂ ਦਿੱਲੀ: ਟਵਿਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇ ਕਿਸਾਨਾਂ ਦੇ ਪ੍ਰਦਰਸ਼ਨਾਂ ਅਤੇ ਕੇਂਦਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਨੂੰ ਲੈ ਕੇ ਟਵਿੱਟਰ ਨੂੰ ਕਈ ਬੇਨਤੀਆਂ ਕੀਤੀਆਂ ਹਨ। ਇਸ ਤੋਂ ਬਾਅਦ ਦਬਾਅ ਪਾਇਆ ਅਤੇ ਟਵਿੱਟਰ ਕਰਮਚਾਰੀਆਂ 'ਤੇ ਛਾਪਾ ਮਾਰਨ ਦੀ ਧਮਕੀ ਦਿੱਤੀ। ਡੋਰਸੀ ਨੇ 12 ਜੂਨ ਨੂੰ ਯੂਟਿਊਬ ਚੈਨਲ ਬ੍ਰੇਕਿੰਗ ਪੁਆਇੰਟਸ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਦੋਸ਼ ਲਾਏ ਸਨ। ਇੰਟਰਵਿਊ ਦੌਰਾਨ, ਡੋਰਸੀ ਨੂੰ ਟਵਿੱਟਰ ਦੇ ਸੀਈਓ ਵਜੋਂ ਆਪਣੇ ਕਾਰਜਕਾਲ ਦੌਰਾਨ ਵਿਦੇਸ਼ੀ ਸਰਕਾਰਾਂ ਦੇ ਦਬਾਅ ਬਾਰੇ ਪੁੱਛਿਆ ਗਿਆ ਸੀ।
ਭਾਰਤ ਵਿੱਚ ਟਵਿਟਰ ਬੰਦ ਕਰ ਦੇਵਾਂਗੇ:ਜਿਸ ਦੇ ਜਵਾਬ ਵਿੱਚ ਡੋਰਸੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਸਾਨੂੰ ਕਈ ਬੇਨਤੀਆਂ ਕੀਤੀਆਂ ਸਨ। ਖਾਸ ਕਰਕੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਦੇ ਖਾਤਿਆਂ ਬਾਰੇ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਧਮਕੀ ਵੀ ਦਿੱਤੀ ਗਈ ਸੀ ਕਿ ਅਸੀਂ ਭਾਰਤ ਵਿੱਚ ਟਵਿਟਰ ਬੰਦ ਕਰ ਦੇਵਾਂਗੇ। ਅਸੀਂ ਤੁਹਾਡੇ ਮੁਲਾਜ਼ਮਾਂ ਦੇ ਘਰਾਂ 'ਤੇ ਛਾਪੇਮਾਰੀ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਫੋਂ ਕਿਹਾ ਗਿਆ ਕਿ ਜੇਕਰ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ ਭਾਰਤ 'ਚ ਤੁਹਾਡਾ ਦਫਤਰ ਬੰਦ ਕਰ ਦੇਵਾਂਗੇ। ਡੋਰਸੀ ਨੇ ਕਿਹਾ ਕਿ ਅਤੇ ਸਾਡਾ ਮੰਨਣਾ ਹੈ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਇਸ ਤੋਂ ਬਾਅਦ ਉਸ ਨੇ ਤੁਰਕੀ ਸਮੇਤ ਹੋਰ ਦੇਸ਼ਾਂ ਨਾਲ ਆਪਣੇ ਤਜ਼ਰਬੇ ਦੀ ਤੁਲਨਾ ਕੀਤੀ। ਉਸ ਨੇ ਤੁਰਕੀਏ ਅਤੇ ਭਾਰਤ ਨੂੰ ਬਰਾਬਰ ਕਿਹਾ।