ਮੁੰਬਈ: ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਸੜਕ (Cyrus Mistry died) ਹਾਦਸੇ 'ਚ ਦਿਹਾਂਤ ਹੋ ਗਿਆ। ਪਾਲਘਰ ਦੇ ਐਸਪੀ ਨੇ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਾਇਰਸ ਪਾਲੋਂਜੀ ਮਿਸਤਰੀ ਦਾ ਜਨਮ 4 ਜੁਲਾਈ 1968 ਨੂੰ ਹੋਇਆ ਸੀ। ਉਹ 28 ਦਸੰਬਰ 2012 ਨੂੰ ਟਾਟਾ ਸਮੂਹ ਦਾ ਚੇਅਰਮੈਨ ਬਣਿਆ। ਟਾਟਾ ਗਰੁੱਪ ਨੇ 24 ਅਕਤੂਬਰ 2016 ਨੂੰ ਸਾਇਰਸ ਮਿਸਤਰੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
ਦੁਪਹਿਰ ਨੂੰ ਹੋਇਆ ਸੜਕ ਹਾਦਸਾ:ਇਹ ਹਾਦਸਾ ਦੁਪਹਿਰ ਕਰੀਬ 3.15 ਵਜੇ ਵਾਪਰਿਆ, ਜਦੋਂ ਮਿਸਤਰੀ ਅਹਿਮਦਾਬਾਦ ਤੋਂ ਮੁੰਬਈ ਜਾ ਰਹੇ ਸਨ। ਉਸ ਦੀ ਕਾਰ ਸੂਰਿਆ ਨਦੀ 'ਤੇ ਬਣੇ ਪੁਲ 'ਤੇ ਡਿਵਾਈਡਰ ਨਾਲ ਟਕਰਾ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਦੇ ਡਰਾਈਵਰ ਸਮੇਤ ਉਸ ਦੇ ਨਾਲ ਸਫ਼ਰ ਕਰ ਰਹੇ ਦੋ ਹੋਰ (Former Tata Sons Chairman Cyrus Mistry dead) ਵਿਅਕਤੀ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਗੁਜਰਾਤ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਾਈਰਸ ਪਾਲਨਜੀ ਮਿਸਤਰੀ ਦਾ ਜਨਮ 4 ਜੁਲਾਈ 1968 ਨੂੰ ਹੋਇਆ ਸੀ। ਉਹ 28 ਦਸੰਬਰ 2012 ਨੂੰ ਟਾਟਾ ਸਮੂਹ (Cyrus Mistry Accident visuals) ਦਾ ਚੇਅਰਮੈਨ ਬਣਿਆ।
ਜਾਣੋ ਸਾਇਰਸ ਮਿਸਤਰੀ ਬਾਰੇ: ਟਾਟਾ ਗਰੁੱਪ ਨੇ 24 ਅਕਤੂਬਰ 2016 ਨੂੰ ਸਾਇਰਸ ਮਿਸਤਰੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ (Cyrus Mistry accident News) ਦਿੱਤਾ ਸੀ। ਮਿਸਤਰੀ ਨੇ ਮੁੰਬਈ ਦੇ ਕੈਥੇਡ੍ਰਲ ਅਤੇ ਜੌਹਨ ਕੌਨਨ ਸਕੂਲ ਤੋਂ ਪੜ੍ਹਾਈ ਕੀਤੀ। ਉਸ ਨੇ ਇੰਪੀਰੀਅਲ ਕਾਲਜ, ਲੰਡਨ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਬੀਐਸ ਅਤੇ ਲੰਡਨ ਬਿਜ਼ਨਸ ਸਕੂਲ ਤੋਂ ਪ੍ਰਬੰਧਨ ਵਿੱਚ ਮਾਸਟਰ ਆਫ਼ ਸਾਇੰਸ ਦੇ ਨਾਲ ਗ੍ਰੈਜੂਏਸ਼ਨ ਕੀਤੀ।
ਸਾਇਰਸ ਮਿਸਤਰੀ ਉਦਯੋਗਪਤੀ ਪਾਲਨਜੀ ਸ਼ਾਪੂਰਜੀ ਮਿਸਤਰੀ ਦੇ ਪੁੱਤਰ ਸਨ। ਪਾਲੋਂਜੀ ਨੇ ਇੱਕ ਆਇਰਿਸ਼ ਔਰਤ ਨਾਲ ਵਿਆਹ ਕੀਤਾ। ਉਸ ਨੇ ਆਇਰਲੈਂਡ ਦੀ ਨਾਗਰਿਕਤਾ ਹਾਸਲ ਕਰ ਲਈ ਸੀ। ਸਾਇਰਸ ਦਾ ਜਨਮ ਵੀ ਆਇਰਲੈਂਡ ਵਿੱਚ ਹੋਇਆ ਸੀ। ਉਸ ਦੇ ਭਰਾ ਦਾ ਨਾਂ ਸ਼ਾਪੁਰ ਹੈ। ਉਸ ਦੀਆਂ ਦੋ ਭੈਣਾਂ ਹਨ, ਲੈਲਾ ਅਤੇ ਅੱਲੂ। ਪਾਲਨਜੀ ਸ਼ਾਪੂਰਜੀ ਦੀ ਧੀ ਅੱਲੂ ਦਾ ਵਿਆਹ ਨੋਏਲ ਟਾਟਾ (Ratan Tata Step Brother) ਨਾਲ ਹੋਇਆ ਹੈ। ਨੋਏਲ ਰਤਨ ਟਾਟਾ ਦੇ ਸੌਤੇਲੇ ਭਰਾ ਹਨ।
ਪੀਐਮ ਮੋਦੀ ਨੇ ਕੀਤਾ ਟਵੀਟ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਉੱਤੇ ਟਵੀਟ ਕਰਦਿਆਂ ਸਾਇਰਸ ਮਿਸਤਰੀ ਦੇ ਦੇਹਾਂਤ ਉੱਤੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਲਿਖਿਆ ਕਿ,"ਸਾਇਰਸ ਮਿਸਤਰੀ ਦਾ ਬੇਵਕਤੀ ਦਿਹਾਂਤ ਹੈਰਾਨ ਕਰਨ ਵਾਲਾ ਹੈ। ਉਹ ਇੱਕ ਹੋਨਹਾਰ ਵਪਾਰਕ ਨੇਤਾ ਸੀ ਜੋ ਭਾਰਤ ਦੀ ਆਰਥਿਕ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਸੀ। ਉਨ੍ਹਾਂ ਦੀ ਮੌਤ ਨਾਲ ਵਪਾਰ ਅਤੇ ਉਦਯੋਗ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।"