ਚੰਡੀਗੜ੍ਹ:ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੇੜੇ ਆ ਰਹੀਆਂ ਹਨ, ਉਵੇਂ ਹੀਪੰਜਾਬ ਦੀ ਸਿਆਸੀ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ। ਉਥੇ ਹੀ ਹੁਣ ਸਾਬਕਾ ਖੇਡ ਮੰਤਰੀ ਦੇ ਮੌਜੂਦਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸੋਢੀ ਭਾਜਪਾ ਵਿੱਚ ਸ਼ਾਮਲ (Rana Gurmeet Sodhi joins BJP) ਹੋ ਗਏ ਹਨ।
ਪੀਐਮ ਮੋਦੀ ਦੇਸ਼ ਨੂੰ ਬਚਾ ਸਕਦੈ-ਰਾਣਾ ਸੋਢੀ
ਭਾਜਪਾ ਵਿੱਚ ਸ਼ਾਮਿਲ ਹੁੰਦਿਆਂ ਹੀ ਰਾਣਾ ਗੁਰਮੀਤ ਸੋਢੀ ਵੱਲੋਂ ਕਾਂਗਰਸ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਰਾਣਾ ਸੋਢੀ ਨੇ ਕਿਹਾ ਕਿ ਕਾਂਗਰਸ ਸੈਕੂਲਰ ਪਾਰਟੀ ਨਹੀਂ ਰਹੀ ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਨੂੰ ਬਰਬਾਦ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਵਿਗੜ ਰਹੇ ਹਨ ਜਿਸ ਕਰਕੇ ਸਿਰਫ ਪੀਐਮ ਮੋਦੀ ਹੀ ਪੰਜਾਬ ਨੂੰ ਬਚਾ ਸਕਦੇ ਹਨ। ਸੋਢੀ ਨੇ ਕਿਹਾ ਕਿ ਉਹ ਇਸੇ ਕਰਕੇ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਨੂੰ ਬਚਾਉਣ ਕਾਂਗਰਸ ਦੇ ਵੱਸ ’ਚ ਨਹੀਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੁਬਾਰਾ ਬਣਦੀ ਹੈ ਤਾਂ ਕਿ ਇਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਜਾਵੇਗਾ।
'ਪੰਜਾਬ ਨੂੰ ਬਚਾਉਣ ਲਈ ਮਰ ਮਿਟਾਂਗਾ'
ਇਸ ਮੌਕੇ ਉਨ੍ਹਾਂ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਵੱਲ ਆਪਣੀ ਨਜ਼ਰ ਰੱਖਣ ਕਿਉਂਕਿ ਸਿਰਫ ਭਾਜਪਾ ਹੀ ਹੈ ਜੋ ਪੰਜਾਬ ਨੂੰ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੀ ਸੋਚ ਦੀ ਦੇਸ਼ ਨੂੰ ਜ਼ਰੂਰਤ ਹੈ। ਰਾਣਾ ਸੋਢੀ ਨੇ ਕਿਹਾ ਕਿ ਉਹ ਸਹੁੰਚ ਚੁੱਕਦੇ ਹਨ ਕਿ ਪੰਜਾਬ ਨੂੰ ਬਚਾਉਣ ਦੇ ਲਈ ਉਹ ਮਰ ਮਿਟ ਜਾਣਗੇ।
'ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੰਦਾ ਹਾਂ ਅਸਤੀਫਾ'