ਨਵੀਂ ਦਿੱਲੀ/ਗਾਜ਼ੀਆਬਾਦ: ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ (Former Shia Waqf Board Chairman) ਵਸੀਮ ਰਿਜ਼ਵੀ (Wasim Rizvi) ਨੇ ਇਸਲਾਮ ਛੱਡ ਕੇ ਸਨਾਤਨ ਧਰਮ ਅਪਣਾ ਲਿਆ ਹੈ। ਸੋਮਵਾਰ ਸਵੇਰੇ ਯਤੀ ਨਰਸਿਮਹਾਨੰਦ ਸਰਸਵਤੀ ਨੇ ਗਾਜ਼ੀਆਬਾਦ ਦੇ ਦਾਸਨਾ ਮੰਦਰ 'ਚ ਉਨ੍ਹਾਂ ਨੂੰ ਸਨਾਤਨ ਧਰਮ 'ਚ ਸ਼ਾਮਲ ਕਰਵਾਇਆ।
ਵਸੀਮ ਰਿਜ਼ਵੀ (Wasim Rizvi) ਨੇ ਹਿੰਦੂ ਬਣਨ ਤੋਂ ਬਾਅਦ ਕਿਹਾ ਕਿ ਮੈਨੂੰ ਇਸਲਾਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਹਰ ਸ਼ੁੱਕਰਵਾਰ ਸਾਡੇ ਸਿਰ 'ਤੇ ਇਨਾਮ ਵਧਾਇਆ ਜਾਂਦਾ ਹੈ, ਅੱਜ ਮੈਂ ਸਨਾਤਨ ਧਰਮ ਅਪਣਾ ਰਿਹਾ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਧਰਮ ਪਰਿਵਰਤਨ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇੱਥੇ ਧਰਮ ਪਰਿਵਰਤਨ ਦੀ ਕੋਈ ਗੱਲ ਨਹੀਂ ਹੈ। ਜਦੋਂ ਮੈਨੂੰ ਇਸਲਾਮ 'ਚੋਂ ਕੱਢ ਦਿੱਤਾ ਗਿਆ ਤਾਂ ਇਹ ਮੇਰੀ ਮਰਜ਼ੀ ਹੈ ਕਿ ਮੈਂ ਕਿਹੜਾ ਧਰਮ ਸਵੀਕਾਰ ਕਰਾਂ।
ਉਨ੍ਹਾਂ ਅੱਗੇ ਕਿਹਾ ਕਿ ਸਨਾਤਨ ਧਰਮ ਦੁਨੀਆ ਦਾ ਪਹਿਲਾ ਧਰਮ ਹੈ ਅਤੇ ਇਸ ਵਿੱਚ ਚੰਗਿਆਈ ਪਾਈ ਜਾਂਦੀ ਹੈ। ਮਨੁੱਖਤਾ ਮਿਲਦੀ ਹੈ। ਅਸੀਂ ਸਮਝਦੇ ਹਾਂ ਕਿ ਇਹ ਕਿਸੇ ਹੋਰ ਧਰਮ ਵਿੱਚ ਨਹੀਂ ਹੈ।